ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁਹਾਲੀ ਦੇ ਦੋ ਨੌਜਵਾਨ ਜਲ ਸੈਨਾ ’ਚ ਕਮਿਸ਼ਨਡ ਅਫ਼ਸਰ ਬਣੇ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਲਾਘਾ; ਸਖ਼ਤ ਮਿਹਨਤ ਨਾਲ ਸੁਪਨੇ ਨੂੰ ਕੀਤਾ ਸਾਕਾਰ
ਭਾਰਤੀ ਜਲ ਸੈਨਾ ’ਚ ਕਮਿਸ਼ਨਡ ਅਫ਼ਸਰ ਬਣਨ ਵਾਲੇ ਵਿਨੈ ਕੌਸ਼ਿਕ ਅਤੇ ਮਹਿੰਦਰ ਸਿੰਘ ਸੇਖੋਂ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 31 ਮਈ

Advertisement

ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਦੋ ਕੈਡੇਟ ਅੱਜ ਏਝੀਮਾਲਾ (ਕੇਰਲਾ) ਵਿੱਚ ਵੱਕਾਰੀ ਇੰਡੀਅਨ ਨੇਵਲ ਅਕੈਡਮੀ (ਆਈਐੱਨਏ) ਤੋਂ ਪਾਸ ਆਊਟ ਹੋਣ ਨਾਲ ਭਾਰਤੀ ਜਲ ਸੈਨਾ ਦੇ ਕਮਿਸ਼ਨਡ ਅਫ਼ਸਰ ਬਣ ਗਏ। ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਵੀ. ਸ੍ਰੀਨਿਵਾਸ, ਏਵੀਐੱਸਐੱਮ, ਐੱਨਐੱਮ, ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਆਫ਼ ਸਾਊਥਰਨ ਨੇਵਲ ਕਮਾਂਡ ਨੇ ਕੀਤਾ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਕੈਡੇਟ ਮਹਿੰਦਰ ਸਿੰਘ ਸੇਖੋਂ ਅਤੇ ਵਿਨੈ ਕੌਸ਼ਿਕ ਨੇ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ। ਦੋਵੇਂ ਮੁਹਾਲੀ ਨਾਲ ਸਬੰਧਤ ਹਨ। ਇਸ ਇੰਸਟੀਚਿਊਟ ਵਿੱਚ ਦੋ ਸਾਲਾਂ ਦੀ ਸਿਖਲਾਈ ਤੋਂ ਬਾਅਦ ਐੱਨਡੀਏ ਵਿੱਚ ਤਿੰਨ ਸਾਲਾਂ ਦੀ ਸਿਖਲਾਈ ਉਪਰੰਤ ਆਈਐੱਨਏ ਵਿੱਚ ਸਾਲ ਦੀ ਸੇਵਾ ਆਧਾਰਿਤ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਹੁਣ ਇਹ ਦੋਵੇਂ ਨੌਜਵਾਨ ਜਲਦੀ ਭਾਰਤੀ ਜਲ ਸੈਨਾ ਵਿੱਚ ਜੁਆਇਨ ਕਰਨਗੇ। ਮਹਿੰਦਰ ਸਿੰਘ ਸੇਖੋਂ, ਜਿਸ ਦੇ ਮਾਪੇ ਬਚਪਨ ਵਿੱਚ ਹੀ ਵਿਛੋੜਾ ਦੇ ਗਏ ਸਨ, ਨੇ ਆਪਣੀ ਦ੍ਰਿੜ੍ਹਤਾ ਅਤੇ ਸਖ਼ਤ ਮਿਹਨਤ ਨਾਲ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ। ਵਿਨੈ ਕੌਸ਼ਿਕ ਦੇ ਪਿਤਾ ਸੰਜੇ ਕੁਮਾਰ ‘ਦਿ ਟ੍ਰਿਬਿਊਨ’ ਅਖਬਾਰ ਵਿੱਚ ਸੈਕਸ਼ਨਲ ਹੈੱਡ ਹਨ ਅਤੇ ਉਸ ਦੀ ਮਾਤਾ ਰੇਖਾ ਸ਼ਰਮਾ ਸੁਆਣੀ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ ਨੇ ਕਿਹਾ ਕਿ ਇਸ ਸੰਸਥਾ ਦੇ 172 ਕੈਡੇਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਹਾਸਲ ਕੀਤਾ ਹੈ, ਜਿਨ੍ਹਾਂ ’ਚੋਂ 20 ਭਾਰਤੀ ਜਲ ਸੈਨਾ ਕਮਿਸ਼ਨਡ ਅਫ਼ਸਰ ਬਣੇ ਹਨ।

ਉਨ੍ਹਾਂ ਨੇ ਏਐਫ਼ਸੀਏਟੀ ਦੀ ਮੈਰਿਟ ਸੂਚੀ ਵਿੱਚ ਆਏ ਕੈਡੇਟ ਅਰਸ਼ਦੀਪ ਸਿੰਘ (ਆਲ ਇੰਡੀਆ ਤੀਜਾ ਰੈਂਕ) ਅਤੇ ਕਰਨ ਕੌਸ਼ਿਕ (ਆਲ ਇੰਡੀਆ 71ਵਾਂ ਰੈਂਕ) ਦੀ ਪ੍ਰਾਪਤੀ ’ਤੇ ਵੀ ਚਾਨਣਾ ਪਾਇਆ, ਜੋ ਏਅਰ ਫੋਰਸ ਅਕੈਡਮੀ ਜੁਆਇਨ ਕਰਨ ਲਈ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।

Advertisement