DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੌਲ ਮਿੱਲ ’ਚੋਂ ਝੋਨੇ ਦੀਆਂ ਦੋ ਹਜ਼ਾਰ ਬੋਰੀਆਂ ਬਿਨਾਂ ਰਿਕਾਰਡ ਬਰਾਮਦ

ਸ਼ੈੱਲਰ ਮਾਲਕ ਨੂੰ 1.70 ਲੱਖ ਰੁਪਏ ਜੁਰਮਾਨਾ

  • fb
  • twitter
  • whatsapp
  • whatsapp
featured-img featured-img
ਸ਼ੈੱਲਰ ਵਿੱੱਚ ਬਿਨਾਂ ਰਿਕਾਰਡ ਪਿਆ ਝੋਨਾ।
Advertisement

ਝੋਨੇ ਦੀ ਖ਼ਰੀਦ ਅਤੇ ਸਾਂਭ-ਸੰਭਾਲ ਸਬੰਧੀ ਸਰਕਾਰੀ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਜ਼ਿਲ੍ਹਾ ਮੰਡੀ ਅਧਿਕਾਰੀ ਦੀ ਟੀਮ ਨੇ ਬੇਲਾ ਸਥਿਤ ਬਨਵੈਤ ਰਾਈਸ ਮਿੱਲ ’ਚੋਂ 2050 ਬੋਰੀਆਂ ਬਿਨਾਂ ਰਿਕਾਰਡ ਝੋਨਾ ਬਰਾਮਦ ਕੀਤਾ ਹੈ। ਵਿਭਾਗ ਵੱਲੋਂ ਸ਼ੈੱਲਰ ਮਾਲਕ ਨੂੰ 1,70,961 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬੇਲਾ ਦੀ ਅਨਾਜ ਮੰਡੀ ’ਚ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਬਨਵੈਤ ਰਾਈਸ ਮਿੱਲ ਦੀ ਜਾਂਚ ਕਰਨ ’ਤੇ 2050 ਬੋਰੀਆਂ ਝੋਨਾ ਬਿਨਾਂ ਲੋੜੀਂਦੇ ਰਿਕਾਰਡ ਤੋਂ ਮਿਲਿਆ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਸ਼ੈੱਲਰ ਪਨਸਪ ਖ਼ਰੀਦ ਏਜੰਸੀ ਨੂੰ ਅਲਾਟ ਕੀਤਾ ਗਿਆ ਸੀ। ਨਿਯਮਾਂ ਅਨੁਸਾਰ ਸ਼ੈੱਲਰ ਮਾਲਕ ਨੂੰ ਤਿੰਨ ਦਿਨਾਂ ਦੇ ਅੰਦਰ ਖ਼ਰੀਦ ਏਜੰਸੀ ਨਾਲ ਲਿਖਤੀ ਸਮਝੌਤਾ ਕਰਨਾ ਲਾਜ਼ਮੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਸ਼ੈੱਲਰ ਵਿੱਚ ਝੋਨਾ ਰੱਖਿਆ ਗਿਆ, ਜਿਸ ਨੂੰ ਨਿਯਮਾਂ ਦੀ ਉਲੰਘਣਾ ਮੰਨਦਿਆਂ ਜੁਰਮਾਨਾ ਕੀਤਾ ਗਿਆ। ਪਨਸਪ ਦੇ ਜ਼ਿਲ੍ਹਾ ਮੈਨੇਜਰ ਗੌਰਵ ਆਹਲੂਵਾਲੀਆ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਨਵੈਤ ਰਾਈਸ ਮਿੱਲ ਨਾਲ ਨਿਰਧਾਰਤ ਸਮੇਂ ਅੰਦਰ ਸਮਝੌਤਾ ਨਹੀਂ ਹੋਇਆ ਸੀ। ਚੈਕਿੰਗ ਟੀਮ ਵਿੱਚ ਕਲਰਕ ਮਨਜੀਤ ਸ਼ਰਮਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਕੁਮਾਰ ਅਤੇ ਬੇਲਾ ਦੇ ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ ਸ਼ਾਮਲ ਸਨ।

Advertisement

Advertisement
Advertisement
×