ਬਨੀਹਾਲ/ਜੰਮੂ, 22 ਜਨਵਰੀ
ਜੰਮੂ-ਸ੍ਰੀਨਗਰ ਕੌਮੀ ਸੜਕ ਦੇ ਨਾਲ ਵਹਿ ਰਹੇ ਚਨਾਬ ਦਰਿਆ ਵਿੱਚ ਪੰਜਾਬ ਦੇ ਦੋ ਵਸਨੀਕਾਂ ਦੇ ਡੁੱਬਣ ਦਾ ਖਦਸ਼ਾ ਹੈ। ਪੁਲੀਸ ਅਨੁਸਾਰ ਖਰਾਬ ਮੌਸਮ ਦੇ ਬਾਵਜੂਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਨੋਂ ਜਣੇ ਅੰਮ੍ਰਿਤਸਰ ਦੇ ਵਾਸੀ ਹਨ। ਰਾਮਬਨ ਦੇ ਸੀਨੀਅਰ ਪੁਲੀਸ ਅਧਿਕਾਰੀ ਮੋਹਿਤ ਸ਼ਰਮਾ ਨੇ ਦੱਸਿਆ ਕਿ ਮਨਜੀਤ ਸਿੰਘ (50) ਤੇ ਉਸ ਦਾ ਰਿਸ਼ਤੇਦਾਰ ਜਤਿੰਦਰ ਸਿੰਘ (28) ਸ਼ੁੱਕਰਵਾਰ ਨੂੰ ਉਸ ਸਮੇਂ ਨਦੀ ਵਿੱਚ ਤਿਲਕ ਗਏ ਜਦੋਂ ਉਹ ਤਸਵੀਰਾਂ ਖਿੱਚ ਰਹੇ ਸਨ। ਉਹ ਇਕ ਟਰੱਕ ਰਾਹੀਂ ਕਸ਼ਮੀਰ ਜਾ ਰਹੇ ਸਨ। ਦੋਹਾਂ ਦੇ ਰਿਸ਼ਤੇਦਾਰਾਂ ਨੇ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਬੀਤੇ ਦਿਨ ਤੋਂ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ