DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਕਿਸਤਾਨੀ ਡਰੋਨ ਵੱਲੋਂ ਸੁੱਟੇ ਦੋ ਵਿਦੇਸ਼ੀ ਪਿਸਤੌਲ ਕਿਸਾਨ ਦੇ ਖੇਤਾਂ 'ਚੋਂ ਬਰਾਮਦ

ਇਹ ਹਥਿਆਰ ਪਿੰਡ ਦੇ ਇੱਕ ਕਿਸਾਨ ਲਾਲ ਸਿੰਘ ਦੇ ਖੇਤਾਂ ਵਿੱਚੋਂ ਖਾਲੀ ਮੈਗਜ਼ੀਨਾਂ ਸਮੇਤ ਬਰਾਮਦ ਹੋਏ।

  • fb
  • twitter
  • whatsapp
  • whatsapp
featured-img featured-img
ਸਰਚ ਕਰਦਿਆਂ ਬਰਾਮਦ ਕੀਤੇ ਪਿਸਤੌਲ। ਫੋਟੋ: ਗੁਰਬਖਸ਼ਪੁਰੀ
Advertisement

ਥਾਣਾ ਖਾਲੜਾ ਦੀ ਪੁਲੀਸ ਅਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਬੀਤੀ ਸ਼ਾਮ ਚਲਾਏ ਗਏ ਇੱਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜਲੇ ਪਿੰਡ ਮਾੜੀ ਕੰਬੋਕੇ ਤੋਂ ਦੋ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਪਿੰਡ ਦੇ ਇੱਕ ਕਿਸਾਨ ਲਾਲ ਸਿੰਘ ਦੇ ਖੇਤਾਂ ਵਿੱਚੋਂ ਖਾਲੀ ਮੈਗਜ਼ੀਨਾਂ ਸਮੇਤ ਬਰਾਮਦ ਹੋਏ।

ਸਰਚ ਟੀਮ ਦੀ ਅਗਵਾਈ ਕਰ ਰਹੇ ਥਾਣਾ ਖਾਲੜਾ ਦੇ ਏ.ਐੱਸ.ਆਈ. (ASI) ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਲ ਸਿੰਘ ਦੇ ਖੇਤਾਂ ਵਿੱਚ ਡਰੋਨ ਰਾਹੀਂ ਕੁਝ ਸ਼ੱਕੀ ਪੈਕਟ ਸੁੱਟੇ ਗਏ ਹਨ। ਇਸ ਇਤਲਾਹ ਦੇ ਆਧਾਰ 'ਤੇ ਜਦੋਂ ਪੁਲੀਸ ਅਤੇ ਬੀ.ਐੱਸ.ਐੱਫ. ਦੀ ਸਾਂਝੀ ਟੀਮ ਨੇ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾਈ, ਤਾਂ ਖੇਤਾਂ ਵਿੱਚੋਂ ਦੋ ਪੈਕਟ ਬਰਾਮਦ ਹੋਏ। ਜਦੋਂ ਇਨ੍ਹਾਂ ਪੈਕਟਾਂ ਨੂੰ ਖੋਲ੍ਹਿਆ ਗਿਆ, ਤਾਂ ਉਨ੍ਹਾਂ ਵਿੱਚੋਂ ਦੋ ਵਿਦੇਸ਼ੀ ਪਿਸਤੌਲ ਅਤੇ ਖਾਲੀ ਮੈਗਜ਼ੀਨ ਮਿਲੇ।

Advertisement

ਇਸ ਬਰਾਮਦਗੀ ਦੇ ਸਬੰਧ ਵਿੱਚ ਪੁਲੀਸ ਵੱਲੋਂ ਅਸਲਾ ਐਕਟ (Arms Act) ਦੀਆਂ ਧਾਰਾਵਾਂ 25, 27, 59 ਅਤੇ ਭਾਰਤੀ ਵਾਯੂਯਾਨ ਐਕਟ (BVA)-2024 ਦੀਆਂ ਧਾਰਾਵਾਂ 25, 26, 29 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰਨ ਤੋਂ ਬਾਅਦ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਡਰੋਨ ਰਾਹੀਂ ਭੇਜੀ ਗਈ ਇਹ ਹਥਿਆਰਾਂ ਦੀ ਖੇਪ ਸਰਹੱਦ ਦੇ ਇਸ ਪਾਰ ਕਿਸ ਤਸਕਰ ਜਾਂ ਦੇਸ਼ ਵਿਰੋਧੀ ਅਨਸਰ ਨੇ ਮੰਗਵਾਈ ਸੀ।

Advertisement

Advertisement
×