ਦੋ ਰੋਜ਼ਾ ਦਿ ਟ੍ਰਿਬਿਊਨ ‘ਐਜੂ ਐਕਸਪੋ-2025’ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਦਿ ਟ੍ਰਿਬਿਊਨ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਹੀ ਸਲਾਹ ਮੁਹੱਈਆ ਕਰਵਾਉਣ ਲਈ ਦੋ ਰੋਜ਼ਾ ‘ਐਜੂਕੇਸ਼ਨ ਐਕਸਪੋ-2025’ ਲਾਇਆ ਜਾ ਰਿਹਾ ਹੈ। ਇਹ ਐਕਸਪੋ ਚੰਡੀਗੜ੍ਹ ਦੇ ਸੈਕਟਰ-28 ਵਿੱਚ ਸਥਿਤ ਹਿਮਾਚਲ ਭਵਨ ਵਿੱਚ 24 ਤੇ 25 ਮਈ ਨੂੰ ਲੱਗੇਗਾ, ਜਿਸ ਦਾ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ। ‘ਐਜੂਕੇਸ਼ਨ ਐਕਸਪੋ’ ਵਿੱਚ ਵਿਦਿਆਰਥੀ ਇੱਕੋ ਛੱਤ ਹੇਠ ਦਰਜਨਾਂ ਯੂਨੀਵਰਸਿਟੀਆਂ ਤੇ ਕਾਲਜਾਂ ਨਾਲ ਸੰਪਰਕ ਕਰ ਸਕਣਗੇ। ਵਿਦਿਆਰਥੀਆਂ ਦੀ ਪੰਜਾਬ ਯੂਨੀਵਰਸਿਟੀ ਦੇ ਸੂਚਨਾ ਤੇ ਜਨ ਸੰਚਾਰ ਵਿਭਾਗ ਦੇ ਡੀਨ ਡਾ. ਭਾਰਤ ਅਤੇ ਮਨੋਵਿਗਿਆਨਕ ਤੇ ਕਰੀਅਰ ਕਾਊਂਸਲਰ ਆਦੀ ਗਰਗ ਵੱਲੋਂ ਕਾਊਂਸਲਿੰਗ ਵੀ ਕੀਤੀ ਜਾਵੇਗੀ। ‘ਐਜੂ ਐਕਸਪੋ-2025’ ਲਈ ਚਿਤਕਾਰਾ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਅਮਿਟੀ ਯੂਨੀਵਰਸਿਟੀ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਝੰਜੇੜੀ ਮੁਹਾਲੀ, ਗ੍ਰਾਫਿਕ ਏਰਾ, ਆਈਸੀਐੱਫਏਆਈ ਫਾਊਂਡੇਸ਼ਨ ਫਾਰ ਹਾਇਰ ਐਜੂਕੇਸ਼ਨ, ਆਰਿਅਨਜ਼ ਗਰੁੱਪ ਆਫ ਕਾਲਜਿਜ਼, ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ, ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਤਕਨਾਲੋਜੀ (ਐੱਨਆਈਆਈਐੱਫਟੀ) ਮੁਹਾਲੀ, ਚੰਡੀਗੜ੍ਹ ਯੂਨੀਵਰਸਿਟੀ, ਹਿੱਟ ਬੁਲਜ਼ਆਈ, ਸ੍ਰੀ ਸੁਖਮਨੀ ਗਰੁੱਪ, ਐੱਨਐੱਮਆਈਐੱਮਐੱਸ, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਅਤੇ ਉੱਤਰੀ ਭਾਰਤ ਦੀਆਂ ਕਈ ਹੋਰ ਪ੍ਰਸਿੱਧ ’ਵਰਸਿਟੀਆਂ ਤੇ ਕਾਲਜ ਵੀ ਸ਼ਮੂਲੀਅਤ ਕਰ ਰਹੇ ਹਨ। ਵਿਦਿਆਰਥੀ ਤੇ ਉਨ੍ਹਾਂ ਦੇ ਮਾਪ ਵਿਦਿਅਕ ਲੋਨ ਬਾਰੇ ਸਟੇਟ ਬੈਂਕ ਆਫ ਇੰਡੀਆ, ਯੂਕੋ ਬੈਂਕ ਅਤੇ ਇੰਡੀਅਨ ਬੈਂਕ ਨਾਲ ਵੀ ਸੰਪਰਕ ਕਰ ਸਕਣਗੇ। ਇਸ ਮੌਕੇ ਰੇਡੀਓ ਪਾਰਟਨਰ ਵਜੋਂ ਬਿਗ ਐੱਫਐੱਮ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।