DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tarn Taran ਵਿਚ ਦੋ ਬੱਚਿਆਂ ਦੀ ਭੇਤਭਰੀ ਹਾਲਤ ਵਿੱਚ ਮੌਤ

ਸਥਾਨਕ ਸ਼ਹਿਰ ਅੰਦਰ ਦੋ ਬੱਚਿਆਂ ਭੈਣ ਤੇ ਭਰਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਵਿੱਚ ਲੜਕੀ ਦਾ ਨਾਮ ਦਾਨੀਕਾ (9) ਸਾਲ ਅਤੇ ਉਸ ਦਾ ਭਰਾ ਆਰਵ (6) ਸਾਲ ਸ਼ਾਮਲ ਹਨ ਜੋ ਗਲੀ ਡੀਐਸਪੀ ਵਾਲੀ ਤਰਨਤਾਰਨ ਦੇ...

  • fb
  • twitter
  • whatsapp
  • whatsapp
Advertisement

ਸਥਾਨਕ ਸ਼ਹਿਰ ਅੰਦਰ ਦੋ ਬੱਚਿਆਂ ਭੈਣ ਤੇ ਭਰਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਵਿੱਚ ਲੜਕੀ ਦਾ ਨਾਮ ਦਾਨੀਕਾ (9) ਸਾਲ ਅਤੇ ਉਸ ਦਾ ਭਰਾ ਆਰਵ (6) ਸਾਲ ਸ਼ਾਮਲ ਹਨ ਜੋ ਗਲੀ ਡੀਐਸਪੀ ਵਾਲੀ ਤਰਨਤਾਰਨ ਦੇ ਰਹਿਣ ਵਾਲੇ ਸਨ। ਮ੍ਰਿਤਕ ਬੱਚਿਆਂ ਦੇ ਪਿਤਾ ਵਿਸ਼ਾਲ ਕੁਮਾਰ ਅਤੇ ਮਾਤਾ ਨੇਹਾ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਫਾਸਟ ਫੂਡ ਖਾਣ ਨਾਲ ਹੋਈ ਹੈ। ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਰਾਤ ਦੇ ਸਮੇਂ ਫਾਸਟ ਫੂਡ ਬਾਜ਼ਾਰੋਂ ਲੈ ਕੇ ਆਏ ਸਨ ਜਿਹੜਾ ਉਨ੍ਹਾਂ ਦੇ ਬੱਚਿਆਂ ਨੇ ਘਰ ਲਿਆ ਕੇ ਖਾਧਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਆਈਆਂ ਅਤੇ ਇਨਫੈਕਸ਼ਨ ਹੋ ਗਈ । ਉਨ੍ਹਾਂ ਦੱਸਿਆ ਕਿ ਰਾਤ ਸਮੇਂ ਬੱਚਿਆਂ ਨੂੰ ਸਾਧਾਰਨ ਦਵਾਈ ਦਿੱਤੀ ਗਈ ਪਰ ਜਦੋਂ ਸਵੇਰ ਦੇ ਸਮੇਂ ਉਨ੍ਹਾਂ ਨੂੰ ਉਠਾਇਆ ਤਾਂ ਉਹ ਮ੍ਰਿਤਕ ਪਾਏ ਗਏ। ਪੀੜਤ ਪਰਿਵਾਰ ਨੇ ਇਸ ਜਾਨ ਲੇਵਾ ਘਟਨਾ ਸਬੰਧੀ ਥਾਣਾ ਸਿਟੀ ਪੁਲੀਸ ਤਰਨ ਤਾਰਨ ਨੂੰ ਰਿਪੋਰਟ ਦਰਜ ਕਰਵਾਈ ਹੈ ।

ਦੂਸਰੇ ਪਾਸੇ ਜਿਸ ਰੇੜੀ ਵਾਲੇ ਕੋਲੋਂ ਫਾਸਟ ਫੂਡ ਬੱਚੇ ਲੈ ਕੇ ਆਏ ਸਨ, ਉਸ ਰੇੜੀ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਕੋਲੋਂ ਹੋਰ ਵੀ ਕਈ ਵਿਅਕਤੀ ਖਾਣਾ ਲੈ ਕੇ ਗਏ ਸਨ ਜਿਨ੍ਹਾਂ ਵਿੱਚੋਂ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ।

Advertisement

ਪੁਲੀਸ ਨੇ ਕਿਹਾ ਕਿ ਅਗਲੇਰੀ ਕਾਰਵਾਈ ਸੋਮਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਬਾਅਦ ਕੀਤੀ ਜਾਵੇਗੀ।

Advertisement

Advertisement
×