DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

heroin, opium and arms recovery: 12 ਕਿੱਲੋ ਹੈਰੋਇਨ ਸਣੇ ਦੋ ਗ੍ਰਿਫ਼ਤਾਰ

ਸਦਰ ਪੁਲੀਸ ਫਰੀਦਕੋਟ ਨੇ ਦੋ ਵਿਅਕਤੀਆਂ ਨੂੰ 12 ਕਿਲੋ 221 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੁਲੀਸ ਨੇ ਸੁਦਾਗਰ ਸਿੰਘ ਅਤੇ ਕਮਲਜੀਤ ਖ਼ਾਨ ਨੂੰ ਪਿੰਡ...

  • fb
  • twitter
  • whatsapp
  • whatsapp
featured-img featured-img
ਹੈਰੋਇਨ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਸਦਰ ਪੁਲੀਸ ਫਰੀਦਕੋਟ ਨੇ ਦੋ ਵਿਅਕਤੀਆਂ ਨੂੰ 12 ਕਿਲੋ 221 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੁਲੀਸ ਨੇ ਸੁਦਾਗਰ ਸਿੰਘ ਅਤੇ ਕਮਲਜੀਤ ਖ਼ਾਨ ਨੂੰ ਪਿੰਡ ਚੰਦਬਾਜਾ ਕੋਲੋਂ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਤੋਂ ਤਲਾਸ਼ੀ ਦੌਰਾਨ ਉਕਤ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਸਦਰ ਪੁਲੀਸ ਫਰੀਦਕੋਟ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਿਸ ਦੌਰਾਨ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕਮਲਜੀਤ ਖ਼ਾਨ ਖਿਲਾਫ਼ ਪਹਿਲਾਂ ਵੀ ਤਰਨ ਤਾਰਨ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਦੇ ਕੇਸ ਦਰਜ ਹਨ।

ਪੌਣੇ ਪੰਜ ਕਿਲੋ ਤੋਂ ਵੱਧ ਅਫ਼ੀਮ ਬਰਾਮਦ

ਤਰਨ ਤਾਰਨ/ਭਿੱਖੀਵਿੰਡ (ਪੱਤਰ ਪ੍ਰੇਰਕ): ਥਾਣਾ ਖਾਲੜਾ ਪੁਲੀਸ ਅਤੇ ਬੀ ਐੱਸ ਐੱਫ ਵੱਲੋੋਂ ਦੋ ਵੱਖ-ਵੱਖ ਮਾਮਲਿਆਂ ’ਚ 4 ਕਿਲੋ 814 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਇਸ ਸਬੰਧੀ ਦੱਸਿਆ ਗਿਆ ਹੈ ਕਿ ਖਾਲੜਾ ਥਾਣੇ ਦੇ ਐੱਸ ਐੱਚ ਓ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਸੂਚਨਾ ਮਿਲਣ ਮਗਰੋਂ ਬੀ ਐੱਸ ਐੱਫ ਟੀਮ ਨੂੰ ਨਾਲ ਲੈ ਕੇ ਇਲਾਕੇ ਦੇ ਪਿੰਡ ਹੁੰਦਲ ’ਚ ਇੱਕ ਜਗ੍ਹਾ ’ਤੇ ਤਲਾਸ਼ੀ ਦੌਰਾਨ 3.842 ਕਿਲੋ ਅਫੀਮ ਬਰਾਮਦ ਕੀਤੀ। ਬਰਾਮਦ ਅਫ਼ੀਮ ਤੋਂ ਇਲਾਵਾ 252 ਗ੍ਰਾਮ ਪੈਕਿੰਗ ਮਟੀਰੀਅਲ ਵੀ ਮਿਲਿਆ ਹੈ। ਦੂਜੇ ਮਾਮਲੇ ’ਚ ਥਾਣੇ ਦੇ ਏ ਐੱਸ ਆਈ ਸੁਖਵਿੰਦਰ ਸਿੰਘ ਵੱਲੋਂ ਬੀ ਐੱਸ ਐੱਫ ਟੀਮ ਨੂੰ ਨਾਲ ਲੈ ਕੇ ਰਾਜੋਕੇ ਪਿੰਡ ਨੇੜੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚੋਂ 972 ਗਰਾਮ ਅਫੀਮ ਬਰਾਮਦ ਕੀਤੀ ਗਈ ਹੈ।

Advertisement

ਸਰਹੱਦ ਤੋਂ ਪਿਸਤੌਲ ਤੇ ਡਰੋਨ ਬਰਾਮਦ

ਡੇਰਾ ਬਾਬਾ ਨਾਨਕ (ਨਿੱਜੀ ਪੱਤਰ ਪ੍ਰੇਰਕ): ਕੌਮਾਂਤਰੀ ਸਰਹੱਦ ’ਤੇ ਬੀ ਐੱਸ ਐੱਫ ਅਤੇ ਬਟਾਲਾ ਪੁਲੀਸ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਜਵਾਨਾਂ ਨੇ ਡੇਰਾ ਬਾਬਾ ਨਾਨਕ ਦੀ ਬਸੰਤਰ ਚੌਕੀ ਨੇੜਿਓਂ ਇੱਕ ਡਰੋਨ, ਦੋ ਆਧੁਨਿਕ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਬਟਾਲਾ ਦੇ ਐੱਸ ਐੱਸ ਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Advertisement

ਡੇਰਾ ਬਾਬਾ ਨਾਨਕ ਕੋਲ ਬਸੰਤਰ ਚੌਂਕੀ ਨੇੜਿਓ ਮਿਲੇ ਹਥਿਆਰ।
ਡੇਰਾ ਬਾਬਾ ਨਾਨਕ ਲਾਗੇ ਬਸੰਤਰ ਚੌਂਕੀ ਨੇੜਿਓ ਮਿਲੇ ਹਥਿਆਰ।
Advertisement
×