DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰਭਵਤੀ ਦੀ ਕੁੱਟਮਾਰ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਿੱਡ ’ਚ ਲੱਤਾਂ ਮਾਰਨ ਕਾਰਨ ਬੱਚੇ ਦੀ ਮੌਤ; ਸਹੁਰਾ ਪਰਿਵਾਰ ਖਿਲਾਫ਼ ਕੇਸ ਦਰਜ

  • fb
  • twitter
  • whatsapp
  • whatsapp
Advertisement

ਇਥੋਂ ਦੀ ਜੋਧੇਵਾਲ ਪੁਲੀਸ ਨੇ ਵਿਆਹੁਤਾ ਦੀ ਕੁੱਟਮਾਰ ਕਰਕੇ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਅਤੇ ਔਰਤ ਨੂੰ ਘਰੋਂ ਕੱਢਣ ਦੇ ਦੋਸ਼ ਤਹਿਤ ਦੋ ਔਰਤਾਂ ਸਣੇ ਚਾਰ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੈਂਕ ਕਲੋਨੀ ਨੂਰਵਾਲਾ ਰੋਡ ਵਾਸੀ ਅੰਜਲੀ ਨੇ ਦੱਸਿਆ ਹੈ ਕਿ ਉਸ ਦਾ ਵਿਆਹ 2 ਜੂਨ 2025 ਨੂੰ ਟਿੰਕੂ ਤੁਲੀ ਨਾਲ ਹੋਇਆ ਸੀ।

Advertisement

ਉਸ ਨੂੰ ਦਾਜ ਲਿਆਉਣ ਲਈ ਕੁੱਟਮਾਰ ਕਰਕੇ ਪੇਕੇ ਘਰ ਭੇਜ ਦਿੱਤਾ ਗਿਆ। ਇਸ ਦੌਰਾਨ ਲੜਕੀ ਦੀ ਮਾਤਾ ਦੇਵਕੀ ਦੇਵੀ ਅਤੇ ਜੀਜਾ ਵਿਜੈ ਦੁੱਗਲ ਉਸ ਨੂੰ ਸਹੁਰੇ ਘਰ ਛੱਡ ਕੇ ਚਲੇ ਗਏ ਪਰ ਉਨ੍ਹਾਂ ਨੇ ਫਿਰ ਉਸ ਦੀ

Advertisement

ਕੁੱਟਮਾਰ ਕੀਤੀ।

ਉਸ ਨੇ ਫੋਨ ਕਰਕੇ ਆਪਣੇ ਜੀਜੇ ਨੂੰ ਬੁਲਾਇਆ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਲੜਕੀ ਦੇ ਪੇਟ ਵਿੱਚ ਲੱਤਾਂ ਮਾਰੀਆਂ, ਜਿਸ ਕਾਰਨ ਉਸ ਦੀ ਕੁੱਖ ਵਿੱਚ ਪਲ ਰਿਹਾ ਦੋ ਮਹੀਨੇ ਦਾ ਬੱਚਾ ਵੀ ਮਰ ਗਿਆ। ਅੰਜਲੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਾਇਆ

ਗਿਆ ਹੈ।

ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਿੰਕੂ ਤੁਲੀ, ਉਸ ਦੇ ਭਰਾ ਰਾਕੇਸ਼ ਕੁਮਾਰ, ਪਿੰਕੀ ਅਤੇ ਸ਼ਿਵਾਨੀ ਖ਼ਿਲਾਫ਼ ਕੇਸ ਦਰਜ ਕਰਕੇ ਟਿੰਕੂ ਤੁਲੀ ਅਤੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਔਰਤਾਂ ਦੀ ਗ੍ਰਿਫ਼ਤਾਰ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
×