DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸ਼ਤੀ ਪਲਟਣ ਕਾਰਨ ਫ਼ੌਜ ਦੇ ਦੋ ਜਵਾਨ ਯਮੁਨਾ ਨਦੀ ’ਚ ਰੁੜ੍ਹੇ

ਹਥਨੀਕੁੰਡ ਬੈਰਾਜ ’ਤੇ ਸਿਖਲਾਈ ਦੌਰਾਨ ਹਾਦਸਾ; ਜਵਾਨਾਂ ਦੀ ਭਾਲ ਜਾਰੀ

  • fb
  • twitter
  • whatsapp
  • whatsapp
featured-img featured-img
ਰੁੜ੍ਹੇ ਜਵਾਨਾਂ ਨੂੰ ਲੱਭਦੇ ਹੋਏ ਫੌਜੀ।
Advertisement

ਜ਼ਿਲ੍ਹੇ ਦੇ ਹਥਨੀਕੁੰਡ ਬੈਰਾਜ ’ਤੇ ਸਿਖਲਾਈ ਦੌਰਾਨ ਕਿਸ਼ਤੀ ਪਲਟਣ ਕਾਰਨ ਭਾਰਤੀ ਫ਼ੌਜ ਦੇ ਦੋ ਜਵਾਨ ਯਮੁਨਾ ਨਦੀ ਵਿੱਚ ਰੁੜ੍ਹ ਗਏ। ਹਾਦਸੇ ਤੋਂ ਬਾਅਦ ਫ਼ੌਜ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਥਾਨਕ ਗੋਤਾਖੋਰਾਂ ਵੱਲੋਂ ਜਵਾਨਾਂ ਦੀ ਭਾਲ ਲਈ ਮੁਹਿੰਮ ਵਿੱਢੀ ਗਈ ਹੈ, ਪਰ ਹਾਲੇ ਤੱਕ ਉਨ੍ਹਾਂ ਦਾ ਕੁਝ ਨਹੀਂ ਪਤਾ ਲੱਗਿਆ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਹਥਨੀਕੁੰਡ ਬੈਰਾਜ ’ਤੇ ਸਾਂਝੇ ਵਾਟਰਮੈਨਸ਼ਿਪ ਸਿਖਲਾਈ ਅਭਿਆਸ ਦੌਰਾਨ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਕਿਸ਼ਤੀ ਪਲਟ ਗਈ ਤੇ ਸੈਨਿਕ ਪਾਣੀ ਵਿੱਚ ਰੁੜ੍ਹ ਗਏ। ਹਾਦਸੇ ਤੋਂ ਬਾਅਦ ਚਾਲਕ ਦਲ ਦੇ ਦੋ ਮੈਂਬਰ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਫ਼ੌਜ, ਭਾਰਤੀ ਹਵਾਈ ਸੈਨਾ, ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ ਪਰ ਅਜੇ ਤੱਕ ਜਵਾਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਹ ਖੋਜ ਕਾਰਜ ਯਮੁਨਾ ਨਦੀ ਦੇ ਲਗਪਗ 20 ਕਿਲੋਮੀਟਰ ਦੇ ਖੇਤਰ ਵਿੱਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਸੈਨਿਕਾਂ ਦੀ ਭਾਲ ਵਿੱਚ ਮੁਸ਼ਕਲ ਆ ਰਹੀ ਹੈ।

Advertisement
Advertisement
×