DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਆਈ ਜੀ ਨਾਲ ਠੱਗੀ ਮਾਮਲੇ ’ਚ ਦੋ ਮੁਲਜ਼ਮ ਜੇਲ੍ਹ ਭੇਜੇ

ਚਾਰ ਦਾ ਮੁੜ ਪੁਲੀਸ ਰਿਮਾਂਡ ਮਿਲਿਆ

  • fb
  • twitter
  • whatsapp
  • whatsapp
Advertisement

ਸ਼ੇਅਰ ਮਾਰਕੀਟ ਵਿੱਚ ਪੈਸਾ ਲਗਵਾਉਣ ਦੇ ਬਹਾਨੇ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਸਾਈਬਰ ਠੱਗੀ ਮਾਰਨ ਵਾਲੇ ਗਰੋਹ ਦੇ ਮੁਲਜ਼ਮਾਂ ਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਹਾਰਾਸ਼ਟਰ ਤੋਂ ਫੜ ਕੇ ਲਿਆਂਦੇ ਇਨ੍ਹਾਂ ਮੁਲਜ਼ਮਾਂ ਵਿੱਚੋਂ ਦੋ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ, ਜਦਕਿ ਚਾਰ ਜਣਿਆਂ ਦਾ ਮੁੜ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ। ਇੱਕ ਹੋਰ ਮੁਲਜ਼ਮ, ਜੋ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ, ਦਾ ਪੁਲੀਸ ਰਿਮਾਂਡ ਹਾਲੇ ਨਹੀਂ ਲਿਆ ਜਾ ਸਕਿਆ। ਜੇਲ੍ਹ ਭੇਜੇ ਗਏ ਮੁਲਜ਼ਮਾਂ ਵਿੱਚ ਮੁਹੰਮਦ ਹਾਸਿਫ ਤੇ ਸੋਮਨਾਥ ਸ਼ਾਮਲ ਹਨ, ਜਦਕਿ ਚੰਦਰਕਾਂਤ ਹਸਪਤਾਲ ਵਿੱਚ ਦਾਖ਼ਲ ਹੈ। ਪੁਲੀਸ ਰਿਮਾਂਡ ’ਤੇ ਲਏ ਗਏ ਮੁਲਜ਼ਮਾਂ ਵਿੱਚ ਰਣਜੀਤ ਸਿੰਘ, ਪ੍ਰਤੀਕ ਉਤਮ, ਅਸੀਸ ਪਾਂਡੇ ਤੇ ਲਖਨਪਾਲ ਦੇ ਨਾਂ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਨੂੰ ਸਾਈਬਰ ਕ੍ਰਾਈਮ ਪਟਿਆਲਾ ਦੀ ਐੱਸ ਐੱਚ ਓ ਤਰਨਜੀਤ ਕੌਰ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐੱਸ ਐੱਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਚੱਲ ਰਹੀ ਇਸ ਜਾਂਚ ਦੀ ਦੇਖ-ਰੇਖ ਐੱਸ ਪੀ ਗੁਰਬੰਸ ਬੈਂਸ ਕਰ ਰਹੇ ਹਨ। ਇੰਸਪੈਕਟਰ ਤਰਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਠੱਗੀ ਦੀ ਰਕਮ ਅਤੇ ਹੋਰ ਮਾਮਲਿਆਂ ਬਾਰੇ ਪੁੱਛਗਿੱਛ ਕਰਨੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਹਿਲਾਂ ਹੀ ਇਸ ਗਰੋਹ ਦੇ 50 ਦੇ ਕਰੀਬ ਬੈਂਕ ਖਾਤੇ ਫਰੀਜ਼ ਕਰਵਾ ਕੇ ਉਨ੍ਹਾਂ ਵਿੱਚੋਂ 3.50 ਕਰੋੜ ਰੁਪਏ ਰੁਕਵਾਉਣ ਵਿੱਚ ਕਾਮਯਾਬ ਰਹੀ ਹੈ। ਜ਼ਿਕਰਯੋਗ ਹੈ ਸੇਵਾਮੁਕਤ ਆਈ ਜੀ ਚਾਹਲ ਨੇ ਠੱਗੀ ਦਾ ਪਤਾ ਲੱਗਣ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

Advertisement
Advertisement
×