ਫਗਵਾੜਾ ਵਿੱਚ ਟਰੱਕ ਦੀ ਟੱਕਰ ਕਾਰਨ ਰਹੇੜੀ ਚਾਲਕ ਦੀ ਮੌਤ, ਜੀਟੀ ਰੋਡ ਜਾਮ

ਫਗਵਾੜਾ ਵਿੱਚ ਟਰੱਕ ਦੀ ਟੱਕਰ ਕਾਰਨ ਰਹੇੜੀ ਚਾਲਕ ਦੀ ਮੌਤ, ਜੀਟੀ ਰੋਡ ਜਾਮ

ਜਸਬੀਰ ਚਾਨਾ

ਫਗਵਾੜਾ, 3 ਦਸੰਬਰ

ਅੱਜ ਸਵੇਰੇ ਇੱਥੋਂ ਦੇ ਜੀਟੀ ਰੋਡ ’ਤੇ ਸ਼ੂਗਰ ਮਿੱਲ ਚੌਕ ਵਿੱਚ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਰੇਹੜੀ ਚਾਲਕ ਉੱਪਰ ਟਰੱਕ ਚੜ੍ਹ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਵਾਹਰ ਗੁਪਤਾ (50) ਪੁੱਤਰ ਸ਼ਿਵ ਚਰਨ ਸ਼ਾਹ ਹਾਲ ਵਾਸੀ ਹਦੀਆਬਾਦ ਵਜੋਂ ਹੋਈ ਹੈ। ਰੇਹੜੀ ਚਾਲਕ ਸ਼ੂਗਰ ਮਿੱਲ ਚੌਕ ਤੋਂ ਹਦੀਆਬਾਦ ਨੂੰ ਮੁੜ ਲੱਗਾ ਤਾਂ ਲੁਧਿਆਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗੁੱਸੇ ਵਿੱਚ ਆਏ ਰੇਹੜੀ ਚਾਲਕਾਂ ਨੇ ਜੀਟੀ ਰੋਡ ਦੀ ਆਵਾਜਾਈ ਠੱਪ ਕਰ ਦਿੱਤੀ ਅਤੇ ਸ਼ੂਗਰ ਮਿੱਲ ਚੌਕ ਵਿਚ ਧਰਨਾ ਲਗਾ ਦਿੱਤਾ, ਜਿਸ ਕਾਰਨ ਲੁਧਿਆਣਾ, ਜਲੰਧਰ, ਫਗਵਾੜਾ, ਹੁਸ਼ਿਆਰਪੁਰ ਨੂੰ ਆਉਣ-ਜਾਣ ਵਾਲੀ ਸਾਰੀ ਆਵਾਜਾਈ ਠੱਪ ਹੋ ਗਈ। ਪੁਲੀਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਗੱਲ ਉੱਤੇ ਬਜ਼ਿੱਦ ਹਨ ਕਿ ਪਹਿਲਾਂ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All