ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨਾਲ ਜੁੜੇ ਅਤੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਹਰਬੰਸ ਸਿੰਘ ਭਰੋਵਾਲ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਨਜ਼ਦੀਕੀ ਪਿੰਡ ਭਰੋਵਾਲ ਕਲਾਂ ਵਿੱਚ ਹੋਇਆ। ਭਰੋਵਾਲ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਸਰੋਕਾਰਾਂ ਦੀ ਆਵਾਜ਼ ਰਾਹੀਂ ਵੀ ਲੋਕਾਂ ਦੇ ਹੱਕ-ਸੱਚ ਤੇ ਮੁੱਦੇ ਚੁੱਕਣਾ ਜਾਰੀ ਰੱਖਿਆ। ਪਿੰਡ ਭਰੋਵਾਲ ਕਲਾਂ ਦੇ ਗੁਰਦੁਆਰੇ ਵਿੱਚ ਵਿਛੜੇ ਸਾਥੀ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਯਾਦ ਕੀਤਾ। ਦੋ ਮਿੰਟ ਦਾ ਮੌਨ ਧਾਰ ਕੇ ਹਾਜ਼ਰੀਨ ਨੇ ਸ਼ਰਧਾਜਲੀ ਭੇਟ ਕੀਤੀ। ਇਕੱਤਰਤਾ ਨੂੰ ਹਰਬੰਸ ਭਰੋਵਾਲ ਦੇ ਜਮਾਤੀ ਉੱਘੇ ਬੁੱਧੀਜੀਵੀ ਡਾ. ਕੁਲਦੀਪ ਸਿੰਘ ਪਟਿਆਲਾ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਤੇ ਸੂਬਾ ਕਮੇਟੀ ਮੈਂਬਰ ਨਰਭਿੰਦਰ ਸਿੰਘ, ਅਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਪੰਜਾਬ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ, ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਇੰਦਰਜੀਤ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਵਰਗ ਚੇਤਨਾ ਮੰਚ ਦੇ ਜੋਗਿੰਦਰ ਆਜ਼ਾਦ, ਰਾਮਸ਼ਰਨ ਸਿੰਘ ਰਸੂਲਪੁਰ, ਪੇਂਡੂ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਡਾ. ਸੁਖਦੇਵ ਭੂੰਦੜੀ, ਜਸਵੀਰ ਸੀਰਾ, ਅਸ਼ੋਕ ਭੰਡਾਰੀ, ਭਰਪੂਰ ਸਿੰਘ ਸਵੱਦੀ, ਗੁਰਚਰਨ ਸਿੰਘ ਰਾਏਕੋਟ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਾਰਥੀ ਹਰਬੰਸ ਭਰੋਵਾਲ ਲੁੱਟ ਜਬਰ ਰਹਿਤ ਸਮਾਜ ਦੀ ਉਸਾਰੀ ਦਾ ਵਾਹਕ ਸੀ। ਇਕ ਮਤੇ ਰਾਹੀਂ ਮੋਦੀ ਹਕੂਮਤ ਵੱਲੋਂ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ’ਤੇ ਦਿੱਲੀ ਵਿੱਚ ਢਾਹੇ ਜਾ ਰਹੇ ਜਬਰ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ‘ਤੂੰ ਕਲਮਕਾਰ ਹੈ ਲੋਕਾਂ ਦਾ’ ਕੋਰੀਓਗ੍ਰਾਫੀ ਰਾਹੀਂ ਹਰਬੰਸ ਭਰੋਵਾਲ ਨੂੰ ਯਾਦ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਗੁਰਦੀਪ ਸਿੰਘ ਦੀਪਾ, ਬਸੰਤ ਸਿੰਘ ਤਤਲਾ, ਰੰਗਕਰਮੀ ਸੁਰਿੰਦਰ ਸ਼ਰਮਾ, ਬੇਅੰਤ ਸਿੰਘ ਬਾਣੀਏਵਾਲ, ਚਰਨ ਸਿੰਘ ਪੰਧੇਰ, ਸਾਬਕਾ ਸਰਪੰਚ ਹਰਮੇਲ ਸਿੰਘ, ਮਲਕੀਤ ਸਿੰਘ ਕੋਟਮਾਨਾ, ਜਸਵਿੰਦਰ ਸਿੰਘ ਭੁਮਾਲ, ਚਰਨ ਸਿੰਘ ਨੂਰਪੁਰਾ, ਹਰਜੀਤ ਸਿੰਘ ਸੁਧਾਰ, ਮਦਨ ਸਿੰਘ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

