Travel fraud: ਸ਼ਿਵ ਸੈਨਾ ਆਗੂ ਖ਼ਿਲਾਫ਼ ਠੱਗੀ ਦਾ ਕੇਸ
ਇਥੋਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਸ਼ਿਵ ਸੈਨਾ (ਸਮਾਜਵਾਦੀ) ਦੇ ਕੌਮੀ ਆਗੂ ਕਮਲਦੀਪ ਉਰਫ਼ ਬੰਟੀ ਜੋਗੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਜਾਂਚ ’ਚ ਬੰਟੀ ਜੋਗੀ ਵੱਲੋਂ ਫ਼ਰਜ਼ੀ ਟਰੈਵਲ ਏਜੰਸੀ ਚਲਾਉਣ ਦਾ...
ਇਥੋਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਸ਼ਿਵ ਸੈਨਾ (ਸਮਾਜਵਾਦੀ) ਦੇ ਕੌਮੀ ਆਗੂ ਕਮਲਦੀਪ ਉਰਫ਼ ਬੰਟੀ ਜੋਗੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਜਾਂਚ ’ਚ ਬੰਟੀ ਜੋਗੀ ਵੱਲੋਂ ਫ਼ਰਜ਼ੀ ਟਰੈਵਲ ਏਜੰਸੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਤਲਵਾੜਾ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਨੌਰੰਗਪੁਰ ਵਾਸੀ ਮਨੋਹਰ ਲਾਲ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੇਵਾ ਕਲੋਨੀ ਮੁਕੇਰੀਆਂ ਵਾਸੀ ਕਮਲਦੀਪ ਉਰਫ਼ ਬੰਟੀ ਜੋਗੀ ਨੇ ਨੀਮ ਪਹਾੜੀ ਕਸਬਾ ਕਮਾਹੀ ਦੇਵੀ ਦੇ ਬੱਸ ਅੱਡੇ ਕੋਲ ਕਮਲ ਐਂਟਰਪ੍ਰਾਈਜਜ਼ ਨਾਂ ਹੇਠ ਟਰੈਵਲ ਏਜੰਸੀ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ। ਬੰਟੀ ਜੋਗੀ ਨੇ ਉਸ ਕੋਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਤਿੰਨ ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਉਲਟਾ ਪੈਸੇ ਮੰਗਣ ’ਤੇ ਸਿਆਸੀ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ। ਸ੍ਰੀ ਲਾਲ ਨੇ ਦੋਸ਼ ਲਾਇਆ ਬੰਟੀ ਜੋਗੀ ਪਿਸਤੌਲ ਲੈ ਕੇ ਆਪਣੇ ਸੁਰੱਖਿਆ ਮੁਲਾਜ਼ਮ ਅਤੇ ਦੋ ਹੋਰ ਸਾਥੀਆਂ ਸਣੇ ਉਸ ਦੀ ਗ਼ੈਰ-ਮੌਜੂਦਗੀ ਵਿੱਚ ਘਰ ਆਇਆ ਅਤੇ ਸ਼ਿਕਾਇਤਕਰਤਾ ਦੀ ਪਤਨੀ ਨੂੰ ਡਰਾ-ਧਮਕਾ ਕੇ ਚਲਾ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ’ਚ ਸਾਹਮਣੇ ਆਇਆ ਕਿ ਕਮਲਦੀਪ ਉਰਫ਼ ਬੰਟੀ ਜੋਗੀ ਕੋਲ ਟਰੈਵਲ ਏਜੰਸੀ ਚਲਾਉਣ ਦਾ ਕੋਈ ਲਾਇਸੈਂਸ ਨਹੀਂ ਹੈ। ਡੀ ਏ ਲੀਗਲ ਹੁਸ਼ਿਆਰਪੁਰ ਨੇ ਕਮਲਦੀਪ ਉਰਫ਼ ਬੰਟੀ ਜੋਗੀ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਉਪਰੰਤ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਦੇ ਹੁਕਮਾਂ ’ਤੇ ਤਲਵਾੜਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ।

