ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜ ਦਿਨਾਂ ਬਾਅਦ ਸਮਾਪਤ ਹੋਈ ਟਰਾਂਸਪੋਰਟ ਕਾਮਿਆਂ ਦੀ ਹੜਤਾਲ !

ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀਆਰਟੀਸੀ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ...
Advertisement

ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀਆਰਟੀਸੀ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 28 ਨਵੰਬਰ ਤੋਂ ਸ਼ੁਰੂ ਕੀਤੀ ਗਈ ਰਾਜ ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤੀ ਗਈ।

ਇਸ ਸਬੰਧੀ ਭਾਵੇਂ ਸਮਝੌਤਾ ਤਾਂ 30 ਨਵੰਬਰ ਦੀ ਸ਼ਾਮ ਨੂੰ ਹੀ ਹੋ ਗਿਆ ਸੀ, ਪ੍ਰੰਤੂ ਸਰਕਾਰ ਅਤੇ ਯੂਨੀਅਨ ਦੇ ਦਰਮਿਆਨ ਇੱਕ ਕਸੂਤਾ ਪੇਸ਼ ਫਸ ਗਿਆ ਸੀ। ਸਰਕਾਰ ਦਾ ਕਹਿਣਾ ਸੀ ਕਿ ਪਹਿਲਾਂ ਵਰਕਰ ਡਿਊਟੀਆਂ ਜੁਆਇਨ ਕਰਨ ਫੇਰ ਬਹਾਲ ਕਰਾਂਗੇ ਤੇ ਯੂਨੀਅਨ ਦਾ ਕਹਿਣਾ ਸੀ ਕਿ ਪਹਿਲਾਂ ਬਹਾਲੀ ਅਤੇ ਰਿਹਾਈ ਹੋਵੇ ਉਸ ਤੋਂ ਬਾਅਦ ਉਹ ਡਿਊਟੀ ਜੁਆਇਨ ਕਰਨਗੇ ਇਸ ਤਰ੍ਹਾਂ ਅੱਜ ਦੋਵਾਂ ਧਿਰਾਂ ਨੇ ਕੋਈ ਵਿਚਕਾਰਲਾ ਰਾਹ ਕੱਢਦਿਆਂ, ਦੁਪਹਿਰ 1 ਵਜੇ ਹੜਤਾਲ ਖ਼ਤਮ ਕਰ ਦਿੱਤੀ।

Advertisement

ਹੜਤਾਲ ਦੌਰਾਨ ਬੱਸਾਂ ਵਿੱਚ ਸਫ਼ਰ ਕਰਨ ਲਈ ਜੱਦੋ-ਜਹਿਦ ਕਰ ਰਹੇ ਲੋਕ।ਫੋਟੋ: ਸੱਚਰ।

ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹੜਤਾਲ ਵਾਪਸੀ ਦਾ ਰਸਮੀ ਐਲਾਨ ਕੀਤਾ ਹੈ। ਦੂਜੇ ਪਾਸੇ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਨੇ ਵੀ ਹੜਤਾਲ ਵਾਪਸ ਹੋਣ ਦੀ ਪੁਸ਼ਟੀ ਕੀਤੀ ਹੈ।

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਅੱਤਲ ਵਰਕਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪ੍ਰੰਤੂ ਜੇਲਾਂ ਵਿੱਚ ਬੰਦ ਵਰਕਰਾਂ ਦੀ ਰਿਹਾਈ ’ਤੇ ਅਜੇ ਸਮਾਂ ਲੱਗ ਸਕਦਾ ਹੈ। ਉੰਝ ਹੜਤਾਲ ਵਾਪਸੀ ਤੋਂ ਬਾਅਦ ਵਰਕਰਾਂ ਨੇ ਡਿਊਟੀਆਂ ਸੰਭਾਲ ਲਈਆਂ ਤੇ 100 ਫੀਸਦੀ ਬੱਸਾਂ ਮੁੜ ਤੋਂ ਸੜਕਾਂ ਤੇ ਚੱਲ ਪਈਆਂ ਜਿਸ ਉਪਰੰਤ ਲੋਕਾਂ ਨੇ ਸੁੱਖ ਦਾ ਸਾਂ ਲਿਆ ਕਿਉਂਕਿ ਹੜਤਾਲ ਕਾਰਨ ਪੰਜ ਦਿਨਾਂ ਤੋਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।।

Advertisement
Tags :
government negotiationsIndia Newslabour disputelabour unionpublic transportstrike endstransport servicestransport strikeworker agitationWorkers Protest
Show comments