ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 15 ਅਪਰੈਲ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 18 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿਚ ਤਿੰਨ ਆਈਜੀ, ਚਾਰ ਡੀਆਈਜੀ ਸਣੇ 18 ਆਈਪੀਐਸ ਤੇ ਪੀਪੀਐਸ ਅਧਿਕਾਰੀ ਸ਼ਾਮਲ ਹਨ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ ਹੁਣ ਰੂਪਨਗਰ ਰੇਂਜ ਅਤੇ ਆਈਪੀਐੱਸ ਅਧਿਕਾਰੀ ਬੂਪਥੀ ਜਲੰਧਰ ਰੇਂਜ ਵਿੱਚ ਡੀਆਈਜੀ ਲਗਾਏ ਗਏ ਹਨ। ਨੌਨਿਹਾਲ ਸਿੰਘ ਨੂੰ ਆਈਜੀ ਪਰਸੋਨਲ, ਅਰੁਣ ਕੁਮਾਰ ਮਿੱਤਲ ਨੂੰ ਆਈਜੀ ਕਰਾਈਮ (ਬੀਓਆਈ), ਡਾ. ਸੁਖਚੈਨ ਸਿੰਘ ਨੂੰ ਆਈਜੀ ਹੈੱਡਕੁਆਰਟਰ, ਰਾਹੁਲ ਐੱਸ ਨੂੰ ਡੀਆਈਜੀ ਪ੍ਰਸ਼ਾਸਨ, ਪਾਟਿਲ ਕੇਤਨ ਬਲੀਰਾਮ ਨੂੰ ਏਆਈਜੀ ਟਰੇਨਿੰਗ, ਗੌਰਵ ਗਰਗ ਨੂੰ ਏਆਈਜੀ (ਬੀਓਆਈ), ਅਖਿਲ ਚੌਧਰੀ ਨੂੰ ਏਆਈਜੀ ਪਰਸੋਨਲ, ਅਮਨੀਤ ਕੌਂਡਲ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ, ਕੰਵਰਦੀਪ ਕੌਰ ਨੂੰ ਏਆਈਜੀ ਪਰਸੋਨਲ-ਟੂ, ਦੀਪਕ ਪਾਰੀਕ ਨੂੰ ਏਆਈਜੀ ਪਰਸੋਨਲ-ਵਨ, ਸਚਿਨ ਗੁਪਤਾ ਨੂੰ ਏਆਈਜੀ ਇੰਟੈਲੀਜੈਂਸ, ਵਰੁਨ ਕੁਮਾਰ ਨੂੰ ਏਆਈਜੀ ਇੰਟੈਲੀਜੈਂਸ, ਸਤਿੰਦਰ ਸਿੰਘ ਨੂੰ ਕਮਾਂਡਰ ਆਈਐੱਸਟੀਸੀ ਕਪੂਰਥਲਾ, ਨਰਿੰਦਰ ਭਾਰਗਵ ਨੂੰ ਏਆਈਜੀ (ਬੀਓਆਈ) ਲੁਧਿਆਣਾ ਤੇ ਹਰਕਮਲਪ੍ਰੀਤ ਸਿੰਘ ਨੂੰ ਕਮਾਂਡਰ 7ਵੀਂ ਬਟਾਲੀਅਨ ਪੀਏਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।