DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tragedy Near Mandi Ahmedgarh: Alipur ਵਾਸੀ ਵੱਲੋਂ ਤਿੰਨ ਸਾਲਾ ਬੇਟੀ ਸਣੇ ਰੇਲ ਗੱਡੀ ਅੱਗੇ ਛਾਲ ਮਾਰ ਖੁਦਕਸ਼ੀ

ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਈ; ਪਤਨੀ ’ਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਇੱਥੋਂ ਨੇੜਲੇ ਪਿੰਡ ਜੰਡਾਲੀ ਕਲਾਂ ਕੋਲ ਇੱਕ 38 ਸਾਲਾ ਪਿਤਾ ਨੇ ਆਪਣੀ 3 ਸਾਲਾ ਧੀ ਨਾਲ ਰੇਲਗੱਡੀ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਦਿੱਤੀ।

ਇਸ ਤੋਂ ਪਹਿਲਾਂ ਸਮਨਦੀਪ ਸਿੰਘ ਵਾਸੀ ਅਲੀਪੁਰ ਨੇ ਇਕੱਤੀ ਸਕਿੰਟ ਦੀ ਵੀਡੀਓ ਵੀ ਬਣਾਈ ਜਿਸ ਵਿੱਚ ਉਸ ਦੀ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਜ਼ਿੰਮੇਵਾਰ ਠਹਿਰਿਆ ਗਿਆ ਹੈ।

Advertisement

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਲੀਪੁਰ ਪਿੰਡ ਦਾ ਰਹਿਣ ਵਾਲਾ ਸਮਨਦੀਪ ਸਿੰਘ ਆਪਣੀ ਕਾਰ ਵਿੱਚ ਮੌਕੇ 'ਤੇ ਪਹੁੰਚਿਆ ਅਤੇ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੀ ਅੰਮ੍ਰਿਤਸਰ ਦਾਦਰ ਐਕਸਪ੍ਰੈਸ ਰੇਲਗੱਡੀ ਦੀ ਉਡੀਕ ਕਰਦੇ ਹੋਏ ਇੱਕ ਵੀਡੀਓ ਸੁਨੇਹਾ ਰਿਕਾਰਡ ਕੀਤਾ। ਉਸ ਨੇ ਰੇਲ ਗੱਡੀ ਆਉਣ ’ਤੇ ਛਾਲ ਮਾਰ ਦਿੱਤੀ।

Advertisement

ਵੀਡੀਓ ਸੁਨੇਹਾ ਰਿਕਾਰਡ ਕਰਨ ਵੇਲੇ ਸਮਨਦੀਪ ਦੀ ਧੀ ਉਸ ਦੀ ਗੋਦੀ ਵਿੱਚ ਸੀ ਤੇ ਉਹ ਆਪਣੀ ਗੁੱਡੀ ਨਾਲ ਖੇਡ ਰਹੀ ਸੀ ਕਿਉਂਕਿ ਉਸ ਨੂੰ ਪਲਾਂ ਬਾਅਦ ਹੋਣ ਵਾਲੇ ਅੰਤ ਦਾ ਅੰਦਾਜ਼ਾ ਨਹੀਂ ਸੀ।

ਜੀਆਰਪੀ ਦੇ ਇੱਕ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਉਸ ਦੀ ਪਤਨੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਲਾਸ਼ਾਂ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ ਅਤੇ ਫਿਰ ਲਾਸ਼ਾਂ ਸਮਨਦੀਪ ਸਿੰਘ ਦੀ ਮਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਜਿਸ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Advertisement
×