ਟਰੈਕਟਰ-ਟਰਾਲੀ 30 ਫੁੱਟ ਡੂੰਘੀ ਖੱਡ ਵਿੱਚ ਡਿੱਗੀ
ਸਥਾਨਕ ਸ਼ਮਸ਼ਾਨ ਘਾਟ ਨਜ਼ਦੀਕ ਬੰਨ੍ਹ ਨੂੰ ਜਾਣ ਵਾਲੇ ਰਾਹ ’ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇੱਕ ਟਰੈਕਟਰ-ਟਰਾਲੀ ਧੁੱਸੀ ਬੰਨ੍ਹ ਵੱਲ ਜਾ ਰਹੀ ਸੀ ਕਿ ਅਚਾਨਕ ਬੇਕਾਬੂ ਹੋ ਕੇ ਲਗਪਗ 30 ਫੁੱਟ ਡੂੰਘੀ ਖੱਡ ’ਚ ਪਲਟ ਗਈ। ਹਾਦਸੇ...
Advertisement
ਸਥਾਨਕ ਸ਼ਮਸ਼ਾਨ ਘਾਟ ਨਜ਼ਦੀਕ ਬੰਨ੍ਹ ਨੂੰ ਜਾਣ ਵਾਲੇ ਰਾਹ ’ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇੱਕ ਟਰੈਕਟਰ-ਟਰਾਲੀ ਧੁੱਸੀ ਬੰਨ੍ਹ ਵੱਲ ਜਾ ਰਹੀ ਸੀ ਕਿ ਅਚਾਨਕ ਬੇਕਾਬੂ ਹੋ ਕੇ ਲਗਪਗ 30 ਫੁੱਟ ਡੂੰਘੀ ਖੱਡ ’ਚ ਪਲਟ ਗਈ। ਹਾਦਸੇ ਦੌਰਾਨ ਟਰੈਕਟਰ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੀਸ਼ ਪੁੱਤਰ ਛੋਟੇ ਲਾਲ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 35 ਸਾਲ ਸੀ। ਸੂਚਨਾ ਮਿਲਣ ਉਪਰੰਤ ਏਐੱਸਆਈ ਜਸਵਿੰਦਰ ਤੇ ਏਐੱਸਆਈ ਜੈਗੋਪਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਇਥੋਂ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
Advertisement
Advertisement
×

