Toronto Punjabi Murder: ਟੋਰਾਂਟੋ ਨੇੜੇ ਪੰਜਾਬੀ ਮੁਟਿਆਰ ਦੀ ਗੋਲੀ ਮਾਰ ਕੇ ਹੱਤਿਆ
Canada News: ਗੋਲੀ ਮਾਰਨ ਵਾਲਾ ਵੀ ਪੰਜਾਬੀ; ਪੁਲੀਸ ਨੇ ਜਨਤਕ ਨਾ ਕੀਤੀ ਪਛਾਣ
Advertisement
Punjabi Girl Killed: ਟੋਰਾਂਟੋ ਨੇੜਲੇ ਸ਼ਹਿਰ ਈਟੋਬੀਕੋ ਦੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਨੇੜੇ ਸ਼ੁੱਕਰਵਾਰ ਤੜਕਸਾਰ ਹੋਈ ਗੋਲੀਬਾਰੀ ਵਿੱਚ ਮਾਰੀ ਗਈ ਲੜਕੀ ਦੀ ਪਛਾਣ ਪੁਲੀਸ ਨੇ ਹਾਲੇ ਜਨਤਕ ਨਹੀਂ ਕੀਤੀ ਪਰ ਜਾਣਕਾਰ ਹਵਾਲਿਆਂ ਰਾਹੀਂ ਪਤਾ ਲੱਗਾ ਹੈ ਕਿ ਮਾਰੀ ਗਈ ਲੜਕੀ ਪੰਜਾਬਣ ਮੁਟਿਆਰ ਸੀ ਤੇ ਉਸ ਨੂੰ ਮਾਰਨ ਵਾਲਾ ਵੀ ਪੰਜਾਬੀ ਪਹਿਰਾਵੇ ਵਿੱਚ ਸੀ।
ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਵੀ ਪਤਾ ਲੱਗਾ ਹੈ। ਲੜਕੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਦੱਸੀ ਗਈ ਹੈ।
Advertisement
ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਪਹਿਲਾਂ ਕਾਫੀ ਦੇਰ ਦੋਹੇਂ ਆਪਸ ਵਿੱਚ ਗੱਲਬਾਤ ਕਰਦੇ ਰਹੇ ਤੇ ਹਮਲਾ ਕਰਨ ਵਾਲਾ ਆਰਾਮ ਨਾਲ ਗੱਲ ਕਰ ਰਿਹਾ ਸੀ। ਚਸ਼ਮਦੀਦ ਨੇ ਦੱਸਿਆ ਕਿ ਇਸ ਦੌਰਾਨ ਗੋਲੀ ਦਾ ਖੜਕਾ ਹੋਇਆ। ਉਸ ਨੇ ਦੱਸਿਆ ਕਿ ਲੜਕਾ ਗੋਲੀਆਂ ਚਲਾ ਕੇ ਭੱਜਿਆ ਨਹੀਂ ਪਰ ਉਸ ਨੇ ਗੋਲੀ ਕਿਉਂ ਚਲਾਈ, ਇਸ ਬਾਰੇ ਅਜੇ ਕੋਈ ਪਤਾ ਨਹੀਂ ਲੱਗਾ ਹੈ।
Advertisement
Advertisement
×

