ਨਵੀਂ ਦਿੱਲੀ, 28 ਨਵੰਬਰ
ਕਾਂਗਰਸ ਸ਼ਾਸਤ ਪੰਜਾਬ ਨੇ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਦੀ ਕਮੀ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਦੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ਤਹਿਤ ਇਸ ਨੂੰ ਵਿਸ਼ੇਸ਼ ਸਾਧਨਾਂ ਰਾਹੀਂ 8,359 ਕਰੋੜ ਰੁਪਏ ਮਿਲਣਗੇ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਪੰਜਾਬ ਸਰਕਾਰ ਨੇ ਜੀਐੱਸਟੀ ਲਾਗੂ ਹੋਣ ਦੇ ਨਤੀਜੇ ਵਜੋਂ ਹੋਏ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਤਜਵੀਜ਼ ਚੁਣੀ ਹੈ। ਅਜਿਹੀ ਤਜਵੀਜ਼ ਪ੍ਰਵਾਨ ਕਰਨ ਵਾਲਾ ਪੰਜਾਬ 26ਵਾਂ ਰਾਜ ਬਣ ਗਿਆ ਹੈ।