DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਰਸਾ ਨੇੜੇ ਟਰੱਕ ਅਤੇ ਟਰੈਕਟਰ-ਟਰਾਲੀ ਦੀ ਟੱਕਰ ਕਾਰਨ ਤਿੰਨ ਮੌਤਾਂ

ਮੋਟਰਸਾਈਕਲ ਵੀ ਟਰੱਕ ਦੀ ਲਪੇਟ ’ਚ ਆਇਆ; 15 ਜ਼ਖ਼ਮੀ ਹਸਪਤਾਲ ਦਾਖਲ ਕਰਵਾਏ

  • fb
  • twitter
  • whatsapp
  • whatsapp
Advertisement

ਸਿਰਸਾ-ਏਲਨਾਬਾਦ ਸੜਕ ’ਤੇ ਪਿੰਡ ਮੱਲੇਕਾਂ ਨੇੜੇ ਅੱਜ ਸਵੇਰੇ ਕਰੀਬ 9 ਵਜੇ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਦਾ ਮਾਲਕ ਸੁਰਿੰਦਰ ਕੁਮਾਰ ਪਿੰਡ ਓਟੂ ਤੋਂ ਕਰੀਬ 20 ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਲਈ ਪਿੰਡ ਗੁੜੀਆ ਖੇੜਾ ਲਿਜਾ ਰਿਹਾ ਸੀ।

Advertisement

ਜਦੋਂ ਉਹ ਪਿੰਡ ਮੱਲੇਕਾਂ ਨੇੜੇ ਪੁੱਜੇ ਤਾਂ ਟਰੱਕ ਨੇ ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ਸੜਕ ਦੇ ਦੂਜੇ ਪਾਸੇ ਪਲਟ ਗਈ। ਹਾਦਸੇ ਵਿੱਚ ਦੋ ਮਜ਼ਦੂਰ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਟਰੱਕ ਨੇ ਪਿੱਛਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੇਜ਼ ਰਫ਼ਤਾਰ ਟਰੱਕ ਦਰੱਖਤ ਦੀ ਟਾਹਣੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਟਰਾਲੀ ਨਾਲ

Advertisement

ਟਕਰਾਇਆ ਸੀ।

ਹਾਦਸੇ ਵਿੱਚ 15 ਦੇ ਕਰੀਬ ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਰਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ’ਚੋਂ ਪੰਜ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਬਲਬੀਰ ਕੌਰ (60) ਅਤੇ ਕਾਕੀ ਕੌਰ (26) ਦੋਵੇਂ ਵਾਸੀ ਓਟੂ ਸਮੇਤ ਲਵਪ੍ਰੀਤ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਕੁਲਵੰਤ ਸਿੰਘ, ਰਜਨੀ, ਕੈਲਾਸ਼ੀ, ਮਨਪ੍ਰੀਤ ਕੌਰ, ਕਾਂਤਾ, ਪਰਮਜੀਤ ਕੌਰ, ਸੰਦੀਪ ਕੌਰ ਅਤੇ ਸ਼ੀਲਾ ਦੇਵੀ ਸਮੇਤ ਹੋਰ

ਸ਼ਾਮਲ ਹਨ।

Advertisement
×