DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਂਟਰ ਤੇ ਕਾਰ ਵਿਚਾਲੇ ਟੱਕਰ ਕਾਰਨ ਤਿੰਨ ਮੌਤਾਂ

ਮੁਹਾਲੀ-ਕੁਰਾਲੀ ਐਕਸਪ੍ਰੈੱਸਵੇਅ ’ਤੇ ਹਾਦਸਾ, ਹਿਮਾਚਲ ਦੇ ਵਾਸੀ ਸਨ ਮ੍ਰਿਤਕ

  • fb
  • twitter
  • whatsapp
  • whatsapp
featured-img featured-img
ਸੜਕ ਹਾਦਸੇ ਵਿੱਚ ਨੁਕਸਾਨੀ ਕਾਰ। -ਫੋਟੋ: ਵਿੱਕੀ ਘਾਰੂ
Advertisement

ਮੁਹਾਲੀ-ਕੁਰਾਲੀ ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਪਿੰਡ ਬਜਹੇੜੀ ਟੌਲ ਪਲਾਜ਼ਾ ਨੇੜੇ ਅੱਜ ਦੁਪਹਿਰ ਕਰੇਟਾ ਕਾਰ ਅਤੇ ਕੈਂਟਰ ਵਿਚਾਲੇ ਟੱਕਰ ਕਾਰਨ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕ ਹਰਿਆਣਾ ਦੇ ਜੀਂਦ ਸ਼ਹਿਰ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਜਾ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਪ੍ਰਤਿਊਸ਼ ਜੈਨ (28) ਪੁੱਤਰ ਸ਼ੰਮੀ ਜੈਨ, ਉਸ ਦੀ ਪਤਨੀ ਹਰਸ਼ਿਤਾ (26) ਵਾਸੀ ਪਿੰਡ ਮਹਿਕਪੁਰ, ਜ਼ਿਲ੍ਹਾ ਊਨਾ, ਜਦ ਕਿ ਤੀਜੇ ਦੀ ਪਛਾਣ ਐਡਵੋਕੇਟ ਸੁਰੇਸ਼ (65) ਪੁੱਤਰ ਵਰਮਾ ਨੰਦ ਵਾਸੀ ਪਿੰਡ ਡੇਹਲਾ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।

Advertisement

ਪ੍ਰਤਿਊਸ਼ ਜੈਨ ਦੇ ਭਰਾ ਆਦਿੱਤਿਆ ਜੈਨ ਵੱਲੋਂ ਥਾਣਾ ਖਰੜ ਦੀ ਪੁਲੀਸ ਨੂੰ ਦਿੱਤੇ ‌ਬਿਆਨਾਂ ਅਨੁਸਾਰ ਕੈਂਟਰ ਚਾਲਕ ਨੇ ਟੌਲ ਪਲਾਜ਼ਾ ਨੇੜੇ ਇੱਕ ਦਮ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕਾਰ, ਕੈਂਟਰ ਦੇ ਪਿੱਛੇ ਜਾ ਵੱਜੀ। ਇਸ ਦੌਰਾਨ ਤਿੰਨੋ ਜਣੇ ਕਾਰ ਅੰਦਰ ਫਸ ਗਏ।

Advertisement

ਪੁਲੀਸ ਅਤੇ ਟੌਲ ਪਲਾਜ਼ੇ ਦੀ ਐਂਬੂਲੈਂਸ ਅਤੇ ਰਾਹਗੀਰਾਂ ਨੇ ਕਾਰ ਵਿਚ ਫਸੇ ਤਿੰਨੋਂ ਵਿਅਕਤੀਆਂ ਨੂੰ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਖਰੜ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਬਜਹੇੜੀ ਦੇ ਚਸ਼ਮਦੀਦ ਅਨੁਸਾਰ ਕੈਂਟਰ ਚਾਲਕ ਦੇ ਦੱਸਣ ਮੁਤਾਬਕ ਉਸ ਦੀ ਗੱਡੀ ਅੱਗੇ ਸੱਪ ਆ ਗਿਆ ਸੀ ਜਿਸ ਨੂੰ ਦੇਖ ਕੇ ਉਸ ਨੇ ਬ੍ਰੇਕ ਲਗਾ ਦਿੱਤੀ। ਜਾਣਕਾਰੀ ਅਨੁਸਾਰ ਇਸ ਜੋੜੇ ਦਾ ਵਿਆਹ ਇਸੇ ਸਾਲ ਮਾਰਚ ਵਿੱਚ ਹੋਇਆ ਸੀ।

Advertisement
×