DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਤਿੰਨ ਮੌਤਾਂ

ਏਲਨਾਬਾਦ ਤੋਂ ਰਾਜਸਥਾਨ ਪਰਤਦਿਆਂ ਹੋਇਆ ਹਾਦਸਾ

  • fb
  • twitter
  • whatsapp
  • whatsapp
Advertisement

ਇਥੇ ਰਾਜਸਥਾਨ ਦੇ ਤਿੰਨ ਜਣਿਆਂ ਦੀ ਵਾਪਸ ਜਾਂਦੇ ਸਮੇਂ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਦਿਆ ਦੇਵੀ (50) ਉਸ ਦਾ ਪੋਤਾ ਅਨਿਲ ਕੁਮਾਰ (17) ਵਾਸੀ ਭੋਗਰਾਨਾ ਅਤੇ ਵਿਦਿਆ ਦੇਵੀ ਦੀ ਵੱਡੀ ਭੈਣ ਸੁਮਿੱਤਰਾ ਦੇਵੀ (65) ਵਾਸੀ ਥਿਰਾਨਾ ਏਲਨਾਬਾਦ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਤਾਂ ਵਾਪਸ ਜਾਂਦੇ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਨੌਹਰ ਭਾਦਰਾ ਰੋਡ ’ਤੇ ਉਨ੍ਹਾਂ ਦਾ ਮੋਟਰਸਾਈਕਲ ਕਾਰ ਨਾਲ ਟਕਰਾਅ ਗਿਆ, ਜਿਸ ਕਾਰਨ ਦੋ ਭੈਣਾਂ ਅਤੇ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਨੌਹਰ ਥਾਣੇ ਦੇ ਇੰਚਾਰਜ ਅਜੈ ਗਿਰਧਰ ਦੱਸਿਆ ਕਿ ਹਾਦਸੇ ਵਿੱਚ ਸੁਮਿੱਤਰਾ ਦੇਵੀ ਅਤੇ ਅਨਿਲ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਜ਼ਖਮੀ ਵਿਦਿਆ ਦੇਵੀ ਨੂੰ ਨੌਹਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਵੀ ਮੌਤ ਹੋ ਗਈ। ਤਿੰਨਾਂ ਲਾਸ਼ਾਂ ਨੂੰ ਨੌਹਰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਘਟਨਾ ਤੋਂ ਬਾਅਦ ਕਾਰ ਡਰਾਈਵਰ ਕਾਰ ਸਣੇ ਫ਼ਰਾਰ ਹੋ ਗਿਆ। ਵਿਦਿਆ ਦੇਵੀ ਦਾ ਪਤੀ ਕਿਸਾਨ ਹੈ। ਉਸ ਦੇ ਦੋ ਪੁੱਤਰ ਹਨ। ਮ੍ਰਿਤਕ ਅਨਿਲ ਕੁਮਾਰ ਵੱਡੇ ਪੁੱਤਰ ਦੀ ਸੰਤਾਨ ਸੀ। ਅਨਿਲ ਨੇ ਹਾਲ ਹੀ ਵਿੱਚ 12ਵੀਂ ਪਾਸ ਕੀਤੀ ਸੀ ਅਤੇ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ

Advertisement

Advertisement
Advertisement
×