DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੱਥਾ ਟੇਕਣ ਜਾ ਰਹੇ ਤਿੰਨ ਦੋਸਤਾਂ ਦੀ ਮੌਤ

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਪੱਲੂ ਖੇਤਰ ਵਿੱਚ ਲੰਘੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਜ਼ਖਮੀ ਹੋ ਗਿਆ ਜਿਸ ਨੂੰ ਬੀਕਾਨੇਰ ਰੈੱਫਰ ਕੀਤਾ ਗਿਆ ਹੈ। ਮ੍ਰਿਤਕ ਦੇ ਚਾਚੇ ਰਾਮਪ੍ਰਸਾਦ ਨੇ ਪੱਲੂ...

  • fb
  • twitter
  • whatsapp
  • whatsapp
featured-img featured-img
ਹਾਦਸੇ ਦੌਰਾਨ ਮਾਰੇ ਗਏ ਤਿੰਨ ਦੋਸਤਾਂ ਦੀਆਂ ਤਸਵੀਰਾਂ।
Advertisement

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਪੱਲੂ ਖੇਤਰ ਵਿੱਚ ਲੰਘੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਜ਼ਖਮੀ ਹੋ ਗਿਆ ਜਿਸ ਨੂੰ ਬੀਕਾਨੇਰ ਰੈੱਫਰ ਕੀਤਾ ਗਿਆ ਹੈ।

ਮ੍ਰਿਤਕ ਦੇ ਚਾਚੇ ਰਾਮਪ੍ਰਸਾਦ ਨੇ ਪੱਲੂ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਭਤੀਜਾ ਮੋਹਿਤ ਕੁਮਾਰ (35) ਅਤੇ ਉਸ ਦੇ ਦੋਸਤ ਅਜੇ, ਅਸ਼ੋਕ ਤੇ ਰੂਪੇਸ਼ 10 ਅਕਤੂਬਰ ਦੀ ਰਾਤ ਨੂੰ ਕਿਕਰਾਲੀਆ ਪਿੰਡ ਤੋਂ ਪੱਲੂ ਮਾਤਾ ਮੰਦਰ ਮੱਥਾ ਟੇਕਣ ਜਾ ਰਹੇ ਸਨ ਕਿ ਤਕਰੀਬਨ 2:30 ਵਜੇ ਜਦੋਂ ਉਹ ਝੇਦਾਸਰ ਪਿੰਡ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਪਿਕਅੱਪ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੋਹਿਤ, ਅਜੇ ਅਤੇ ਅਸ਼ੋਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਰੂਪੇਸ਼ ਨੂੰ ਬੀਕਾਨੇਰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਪਿਕਅੱਪ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸ਼ੋਕ ਰਾਵਤਸਰ ਦੇ ਕਾਲਜ ਤੋਂ ਬੀ ਏ ਕਰ ਰਿਹਾ ਸੀ ਤੇ ਅਜੇ ਦਾ ਵਿਆਹ ਤਕਰੀਬਨ ਸੱਤ ਮਹੀਨੇ ਪਹਿਲਾਂ ਹੀ ਹੋਇਆ ਸੀ। ਮੋਹਿਤ ਆਪਣੀ ਪੜ੍ਹਾਈ ਦੇ ਨਾਲ-ਨਾਲ ਪਿਤਾ ਦੀ ਦੁਕਾਨ ਵਿੱਚ ਵੀ ਮਦਦ ਕਰਦਾ ਸੀ। ਗੰਭੀਰ ਜ਼ਖਮੀ ਰੂਪੇਸ਼ ਵੀ ਪੜ੍ਹਾਈ ਕਰ ਰਿਹਾ ਹੈ।

Advertisement

Advertisement
Advertisement
×