DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਦੇ ਦਰਿਆਣੀ ਪਾਣੀਆਂ ਬਾਰੇ ਵਿਚਾਰਾਂ

ਸਾਨੂੰ ਹਾਲੇ ਹੋਰ ਸਿਆਣੇ ਹੋਣ ਦੀ ਲੋੜ: ਜਸਵੰਤ ਜ਼ਫਰ

  • fb
  • twitter
  • whatsapp
  • whatsapp
featured-img featured-img
ਸੈਮੀਨਾਰ ’ਚ ਸ਼ਾਮਲ ਲੋਕ।
Advertisement

ਫਰੈਂਡਜ਼ ਆਫ ਸੋਸ਼ਲਿਜ਼ਮ, ਡੈਮੋਕਰੈਟਿਕ ਡਿਸਕਸ਼ਨ ਫੌਰਮ ਅਤੇ ਇਪਸਾ ਆਸਟਰੇਲੀਆ ਦੇ ਸਾਂਝੇ ਯਤਨ ਨਾਲ ‘ਪੰਜਾਬ ਦੇ ਦਰਿਆਈ ਪਾਣੀਆਂ ਦਾ ਬਖੇੜਾ: ਸਥਿਤੀ ਅਤੇ ਚੁਣੌਤੀਆਂ’ ਵਿਸ਼ੇ ਉੱਤੇ ਸੈਮੀਨਾਰ ਭਾਸ਼ਾ ਵਿਭਾਗ ਪੰਜਾਬ ਦੇ ਆਡਟੋਰੀਅਮ ਵਿੱਚ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ. ਕੁਲਦੀਪ ਸਿੰਘ ਨੇ 1947 ਤੋਂ ਬਾਅਦ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ, ਇਸ ਮਸਲੇ ਨਾਲ ਜੁੜੇ ਝਗੜੇ, ਸੰਵਿਧਾਨਿਕ, ਕਾਨੂੰਨੀ ਪ੍ਰਾਵਧਾਨ, ਕੌਮਾਂਤਰੀ ਪਰੰਪਰਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਵੇਲੇ ਦੀ ਪੰਜਾਬ ਸਰਕਾਰ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੀ ਲੀਡਰਸ਼ਿਪ ਇਸ ਅਹਿਮ ਮਸਲੇ ਬਾਰੇ ਅਵੇਸਲੀ ਕਿਉਂ ਰਹੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਾਬਕਾ ਆਈ ਏ ਐੱਸ ਅਫਸਰ ਕਾਹਨ ਸਿੰਘ ਪੰਨੂ ਨੇ ਇਸ ਅਹਿਮ ਮੁੱਦੇ ਨਾਲ ਸਬੰਧਿਤ ਸੁਪਰੀਮ ਕੋਰਟ ਤੱਕ ਦੇ ਬਹੁਤ ਸਾਰੇ ਅਦਾਲਤੀ ਮਾਮਲਿਆਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਵਿਭਾਗ ਦੇ ਡਾਇਰਕੈਟਰ ਜਸਵੰਤ ਸਿੰਘ ਜ਼ਫਰ ਨੇ ਕਿਹਾ,‘ਸਾਨੂੰ ਪੰਜਾਬੀਆਂ ਨੂੰ ਲੜਨਾ ਤਾਂ ਬਹੁਤ ਆਉਂਦਾ ਹੈ ਅਤੇ ਲੜਨ ਲਈ ਹਰ ਵੇਲੇ ਤਿਆਰ ਹੀ ਰਹਿੰਦੇ ਹਾਂ ਪਰ ਬਹੁਤੀ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਲੜ ਕਾਹਦੇ ਵਾਸਤੇ ਰਹੇ ਹਾਂ। ਮੰਜ਼ਿਲ ਉੱਤੇ ਪਹੁੰਚਣ ਲਈ ਸਾਨੂੰ ਅਜੇ ਹੋਰ ਸਿਆਣੇ ਹੋਣ ਦੀ ਲੋੜ ਹੈ।’ ਇਸ ਮੌਕੇ ਗਾਇਕਾ ਅਤੇ ਪੁਆਧ ਦੀ ਧੀ ਮੋਹਿਨੀ ਤੂਰ ਨੂੰ 11,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਮੋਹਣੀ ਤੁਰ ਨੇ ਪੁਆਧੀ ਅੰਦਾਜ਼ ਵਿੱਚ ਗੀਤ ਗਾਏ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ, ਕਿਸਾਨ ਆਗੂ ਬਲਰਾਜ ਜੋਸ਼ੀ, ਹਰਭਜਨ ਬੁੱਟਰ, ਮਨਜੀਤ ਨਿਆਲ, ਦਵਿੰਦਰ ਪੁੰਨੀਆ, ਅਧਿਆਪਕ ਆਗੂ, ਤਰਸੇਮ ਲਾਲ, ਅਰਥ-ਸਾਸ਼ਤਰੀ ਪ੍ਰੋ. ਰਣਜੀਤ ਘੁੰਮਣ, ਨਰੈਣ ਦੱਤ, ਕੁਲਜੀਤ ਕੌਰ, ਪ੍ਰੋ. ਸੰਤੋਖ ਸਿੰਘ, ਪ੍ਰੋ. ਨਰਿੰਦਰ ਸੰਧੂ, ਪ੍ਰੋ. ਅਜਾਇਬ ਟਿਵਾਣਾ, ਪ੍ਰੋ. ਰਜਿੰਦਰ ਪਾਲ ਬਰਾੜ ਨੇ ਹਿੱਸਾ ਲਿਆ। ਮੰਚ ਸੰਚਾਲਨ ਪ੍ਰੋ. ਬਾਵਾ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਨੇ ਕੀਤਾ।

Advertisement
Advertisement
×