ਲੇਹਲ ਕਲਾਂ ਦੀ ਐੱਸਬੀਆਈ ਬਰਾਂਚ ’ਚੋਂ ਚੋਰਾਂ ਦੇ ਹੱਥ ਨਕਦੀ ਨਾ ਲੱਗੀ ਪਰ ਰਾਈਫਲ ਅਤੇ ਕਾਰਤੂਸ ਲੈ ਕੇ ਫ਼ਰਾਰ

ਲੇਹਲ ਕਲਾਂ ਦੀ ਐੱਸਬੀਆਈ ਬਰਾਂਚ ’ਚੋਂ ਚੋਰਾਂ ਦੇ ਹੱਥ ਨਕਦੀ ਨਾ ਲੱਗੀ ਪਰ ਰਾਈਫਲ ਅਤੇ ਕਾਰਤੂਸ ਲੈ ਕੇ ਫ਼ਰਾਰ

ਰਮੇਸ਼ ਭਾਰਦਵਾਜ

ਲਹਿਰਾਗਾਗਾ, 16 ਸਤੰਬਰ

ਨੇੜਲੇ ਪਿੰਡ ਲੇਹਲ ਕਲਾਂ ’ਚ ਸਟੇਟ ਬੈਂਕ ਆਫ਼ ਇੰਡੀਆ ’ਚ ਲੰਘੀ ਰਾਤ ਚੋਰਾਂ ਨੇ ਬੈਂਕ ਦੀਆਂ ਗਰੀਲਾਂ ਤੋੜ ਕੇ ਅਤੇ ਸ਼ੀਸ਼ੇ ਭੰਨ੍ਹਣ ਤੋਂ ਬਾਅਦ ਅੰਦਰ ’ਚ ਦਾਖਲ ਹੋਕੇ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ। ਚੋਰਾਂ ਨੇ ਸੇਫ਼ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਉਹ ਬੈਂਕ ’ਚੋਂ ਨਕਦੀ ਲੈ ਕੇ ਜਾਣ ’ਚ ਸਫ਼ਲ ਨਹੀਂ ਹੋ ਸਕੇ। ਉਹ ਬੈਂਕ ਦੇ ਕੰਪਿਉੂਟਰਾਂ ਦੀ ਭੰਨ੍ਹਤੋੜ ਕਰਕੇ ਸਕਿਉਰਿਟੀ ਗਾਰਡ ਦੀ 12 ਬੋਰ ਰਾਈਫਲ ਤੇ 20 ਕਾਰਤੂਸ ਲੈ ਕੇ ਫ਼ਰਾਰ ਹੋ ਗਏ। ਉਪ ਪੁਲੀਸ ਕਪਤਾਨ ਰੌਸ਼ਨ ਲਾਲ, ਐੱਸਐੱਚਓ ਸੁਰਿੰਦਰ ਭੱਲਾ ਦੀ ਅਗਵਾਈ ’ਚ ਪੁਲੀਸ ਮੌਕੇ ’ਤੇ ਪਹੁੰਚੀ । ਮੈਨੇਜਰ ਸੁਰਿੰਦਰ ਕੁਮਾਰ ਕਰਵਲ ਦੀ ਸ਼ਿਕਾਇਤ ’ਤੇ ਚੋਰਾਂ ਖ਼ਿਲਾਫ਼਼ ਕੇਸ ਦਰਜ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All