DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੰਡੀ ਮਾਈਨਰ ਵਿੱਚ ਮੁੜ ਪਾੜ ਪਿਆ

w ਕੲੀ ਪਿੰਡਾਂ ’ਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਪਿੰਡ ਅਕਲੀਆ ਦੇ ਨਜ਼ਦੀਕ ਮੰਡੀ ਮਾਈਨਰ ਵਿੱਚ ਪਿਆ ਪਾੜ।
Advertisement

ਝੋਨੇ ਦੇ ਸੀਜ਼ਨ ਦੌਰਾਨ ਮੰਡੀ ਮਾਈਨਰ ਦੇ ਵਾਰ-ਵਾਰ ਟੁੱਟਣ ਅਤੇ ਲਗਾਤਾਰ ਬੰਦ ਰਹਿਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਸੇ ਦੌਰਾਨ ਹੁਣ ਜਦੋਂ ਮੁਰੰਮਤ ਮਗਰੋਂ ਮਾਈਨਰ ਵਿੱਚ ਪਾਣੀ ਛੱਡਿਆ ਗਿਆ ਤਾਂ ਪਾਣੀ ਛੱਡਦੇ ਹੀ ਮਾਈਨਰ ਮੁੜ ਟੁੱਟ ਗਿਆ। ਬੀਤੀ ਰਾਤ ਪਏ ਇਸ ਪਾੜ ਕਾਰਨ ਖੇਤਾਂ ਵਿੱਚ ਦੁਬਾਰਾ ਪਾਣੀ ਭਰ ਗਿਆ। ਮੰਡੀ ਮਾਈਨਰ ਨਾਲ ਲੱਗਦੀਆਂ ਕੁਝ ਰਿਹਾਇਸ਼ੀ ਕਲੋਨੀਆਂ ਦੇ ਘਰਾਂ ਤੱਕ ਵੀ ਪਾਣੀ ਪੁੱਜ ਗਿਆ ਹੈ।

ਜ਼ਿਕਰਯੋਗ ਹੈ ਕਿ ਮੰਡੀ ਮਾਈਨਰ ਵਿੱਚ ਪਿਛਲੇ ਦਿਨੀਂ ਵੱਡਾ ਪਾੜ ਪੈ ਗਿਆ ਸੀ। ਇਸ ਕਾਰਨ ਝੋਨੇ ਦੀਆਂ ਪਨੀਰੀਆਂ ਸਣੇ 600 ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਸੀ। ਇਸ ਤੋਂ ਬਾਅਦ ਨਹਿਰੀ ਵਿਭਾਗ ਨੇ ਲੋਕਾਂ ਦੇ ਸਹਿਯੋਗ ਨਾਲ ਮੰਡੀ ਮਾਈਨਰ ਦੀ ਮੁਰੰਮਤ ਕਰਨ ਮਗਰੋਂ ਮੁੜ ਪਾਣੀ ਛੱਡਿਆ ਸੀ। ਕੁਝ ਹੀ ਘੰਟਿਆਂ ਬਾਅਦ ਲਗਪਗ ਉਸੇ ਥਾਂ ’ਤੇ ਦੁਬਾਰਾ ਪਾੜ ਪੈ ਗਿਆ। ਪੀੜਤ ਕਿਸਾਨ ਜੀਵਨ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਦੁਬਾਰਾ ਪਾਣੀ ਭਰਨ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

Advertisement

ਮੰਡੀ ਮਾਈਨਰ ਦੇ ਵਾਰ-ਵਾਰ ਟੁੱਟਣ ਅਤੇ ਨਹਿਰੀ ਬੰਦੀ ਕਾਰਨ ਕਿਸਾਨ ਪਹਿਲਾਂ ਹੀ ਸਿੰਜਾਈ ਸੰਕਟ ਨਾਲ ਜੂਝ ਰਹੇ ਹਨ। ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਉਧਰ, ਮਾਈਨਰ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਵਾਟਰ-ਵਰਕਸਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ।

Advertisement

ਇਸ ਕਾਰਨ ਪਿੰਡ ਰੜ੍ਹ, ਚਾਉਕੇ, ਵਾਲੀਆਂਵਾਲੀ ਆਦਿ ਵਿੱਚ ਸੀਮਤ ਪਾਣੀ ਸਪਲਾਈ ਕੀਤੀ ਜਾ ਰਹੀ ਹੈ। ਮਾਈਨਰ ਦੇ ਮੁੜ ਟੁੱਟਣ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗੰਭੀਰ ਹੋਣ ਦਾ ਡਰ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ, ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਤਿੰਦਰ ਸਿੰਘ ਸਿੱਧੂ ਨੇ ਅਣਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੰਡੀ ਮਾਈਨਰ ਵਿੱਚ ਪਏ ਪਾੜ ਬਾਰੇ ਕੋਈ ਜਾਣਕਾਰੀ ਨਹੀਂ ਹੈ।

Advertisement
×