DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਦੁਆਰਾ ਸਾਹਿਬ 'ਚ ਚੋਰੀ ਦਾ ਮਾਮਲਾ: ਪੁਲੀਸ ਨੇ ਚੋਰਾਂ ਦੀ ਨਿਸ਼ਾਨਦੇਹੀ 'ਤੇ ਸਤਲੁਜ ਦਰਿਆ 'ਚੋਂ ਬਰਾਮਦ ਕੀਤੀ ਗੋਲਕ

ਪਿਛਲੇ ਦਿਨੀ ਚੋਰਾਂ ਵੱਲੋਂ ਪਿੰਡ ਸਲਾਹਪੁਰ ਤੇ ਮੋਹਣ ਮਾਜਰਾ ਦੇ ਗੁਰਧਾਮਾਂ ਵਿੱਚੋਂ ਚੋਰੀਆਂ ਕੀਤੀਆ ਗੋਲਕਾਂ ਸਬੰਧੀ ਕੁੱਝ ਹੀ ਦਿਨਾਂ ਵਿੱਚ ਚੋਰੀ ਦੀ ਘਟਨਾ ਨੂੰ ਹੱਲ ਕਰਦੇ ਹੋਏ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਸੀ। ਪੁਲੀਸ ਚੌਂਕੀ ਡੱਲਾ...

  • fb
  • twitter
  • whatsapp
  • whatsapp
featured-img featured-img
ਦਰਿਆ ਸਤਲੁਜ ਵਿੱਚੋਂ ਗੋਲਕ ਬਾਹਰ ਕੱਢਦੇ ਹੋਏ ਗੋਤਾਖੋਰ। ਫੋਟੋ : ਬੱਬੀ
Advertisement

ਪਿਛਲੇ ਦਿਨੀ ਚੋਰਾਂ ਵੱਲੋਂ ਪਿੰਡ ਸਲਾਹਪੁਰ ਤੇ ਮੋਹਣ ਮਾਜਰਾ ਦੇ ਗੁਰਧਾਮਾਂ ਵਿੱਚੋਂ ਚੋਰੀਆਂ ਕੀਤੀਆ ਗੋਲਕਾਂ ਸਬੰਧੀ ਕੁੱਝ ਹੀ ਦਿਨਾਂ ਵਿੱਚ ਚੋਰੀ ਦੀ ਘਟਨਾ ਨੂੰ ਹੱਲ ਕਰਦੇ ਹੋਏ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਸੀ। ਪੁਲੀਸ ਚੌਂਕੀ ਡੱਲਾ ਦੇ ਇੰਚਾਰਜ਼ ਸ਼ਿੰਦਰਪਾਲ ਨੇ ਦੱਸਿਆ ਕਿ ਪੁਲੀਸ ਨੂੰ ਮਾਨਯੋਗ ਅਦਾਲਤ ਵੱਲੋਂ ਮਿਲੇ ਰਿਮਾਂਡ ਦੌਰਾਨ ਚੋਰਾਂ ਨੇ ਦੱਸਿਆ ਕਿ ਪਿੰਡ ਸਲਾਹਪੁਰ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ ਨਗਦੀ ਕੱਢ ਕੇ ਗੋਲਕ ਅਤੇ ਸੀਸੀਟੀਵੀ ਕੈਮਰੇ ਵਾਲੀ ਡੀਵੀਆਰ ਨੇੜਿਓ ਲੰਘਦੇ ਸਤਲੁਜ ਦਰਿਆ ਵਿੱਚ ਸੁੱਟ ਦਿੱਤੀ ਸੀ।

ਪੁਲੀਸ ਨੇ ਗ੍ਰਿਫਤਾਰ ਕੀਤੇ ਚੋਰਾਂ ਦੀ ਨਿਸ਼ਾਨ ਦੇਹੀ ’ਤੇ ਪਿੰਡ ਸਲਾਹਪੁਰ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੋਤਾਖੋਰ ਦੀ ਮੱਦਦ ਨਾਲ ਸਤਲੁਜ ਦਰਿਆ ਵਿੱਚੋ ਗੋਲਕ ਬਰਾਮਦ ਕੀਤੀ ਪਰ ਕਾਫੀ ਭਾਲ ਕਰਨ ਦੇ ਬਾਵਜੂਦ ਡੀਵੀਆਰ ਨਹੀਂ ਮਿਲੀ।

Advertisement

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਧਾਮਾਂ ਵਿਚੋਂ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਵੀ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਨੂੰਨ ਤਹਿਤ ਮਿਸਾਲੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਹਰਬੰਸ ਸਿੰਘ, ਸਰਪੰਚ ਭੁਪਿੰਦਰ ਕੌਰ, ਅਜਮੇਰ ਸਿੰਘ, ਜਸਵਿੰਦਰ ਸਿੰਘ, ਦਲਵੀਰ ਸਿੰਘ, ਤੇਜਿੰਦਰ ਸਿੰਘ, ਬਲਜੀਤ ਸਿੰਘ ਅਤੇ ਰਾਜਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
×