ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਅਗਸਤ
ਇੱਥੇ ਵਾਰਡ ਨੰਬਰ 5 ਵਿਚ ਇੱਕ ਔਰਤ ਨੇ ਘਰ ਮੂਹਰਿਓਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਇੱਕ ਸ਼ੱਕੀ ਵਿਅਕਤੀ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ। ਪੰਡਿਤ ਕੈਲਾਸ਼ ਚੰਦ ਦੀ ਪਤਨੀ ਰਤਨੀ ਦੇਵੀ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਅੱਗੇ ਖੜੇ ਮੋਟਰਸਾਇਕਲ ਨੂੰ ਚਾਬੀ ਲਾਕੇ ਖੋਲ੍ਹ ਰਿਹਾ ਸੀ ਤਾਂ ਉਸ ਨੇ ਫੁਰਤੀ ਨਾਲ ਉਸ ਨੂੰ ਫੜ ਲਿਆ ਅਤੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਕਾਬੂ ਕਰ ਲਿਆ ਤੇ ਪੁਲੀਸ ਨੂੰ ਸੌਂਪ ਦਿੱਤਾ ਗਿਆ। ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਮੈਂਗਲ ਸਿੰਘ ਪੁੱਤਰ ਗਾਂਧੀ ਸਿੰਘ ਵਾਸੀ ਮਹਿਰਾਜ਼ ਵਜੋਂ ਹੋਈ ਹੈ।