‘ਸੰਯੁਕਤ ਸਮਾਜ ਮੋਰਚਾ’ ਦੇ ਪਾਰਟੀ ਵਜੋਂ ਚੋਣ ਲੜਨ ’ਚ ਪੈ ਸਕਦੈ ਅੜਿੱਕਾ

‘ਸੰਯੁਕਤ ਸਮਾਜ ਮੋਰਚਾ’ ਦੇ ਪਾਰਟੀ ਵਜੋਂ ਚੋਣ ਲੜਨ ’ਚ ਪੈ ਸਕਦੈ ਅੜਿੱਕਾ

ਵਿਸ਼ਵ ਭਾਰਤੀ

ਚੰਡੀਗੜ੍ਹ, 22 ਜਨਵਰੀ

ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ (ਐੱਸਐੱਸਐਮ) ਦੀ ਸਿਆਸੀ ਪਾਰਟੀ ਵਜੋਂ ਰਜਿਸਟਰੇਸ਼ਨ ਉਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਇਸ ਨਾਲ ਮੋਰਚੇ ਦੀ ਚੋਣ ਲੜਨ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ। ਉਮੀਦਵਾਰਾਂ ਲਈ ਕਾਗਜ਼ ਦਾਖਲ ਕਰਨ ਦੀ ਆਖ਼ਰੀ ਤਰੀਕ ਪਹਿਲੀ ਫਰਵਰੀ ਹੈ ਤੇ ਉਦੋਂ ਤੱਕ ਚੋਣ ਕਮਿਸ਼ਨ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਹੱਲ ਹੋਣ ਦੀ ਸੰਭਾਵਨਾ ਮੱਧਮ ਹੈ। ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਸੰਯੁਕਤ ਸਮਾਜ ਮੋਰਚਾ ਰਜਿਸਟਰਡ ਸਿਆਸੀ ਧਿਰ ਵਜੋਂ ਚੋਣ ਨਹੀਂ ਲੜ ਸਕੇਗਾ। ਹੁਣ ਇਸ ਨਾਲ ਉਮੀਦਵਾਰਾਂ ਦੇ ਸਾਂਝੇ ਚੋਣ ਚਿੰਨ੍ਹ ਤੇ ਪਾਰਟੀ ਦੇ ਨਾਂ ਉਤੇ ਚੋਣ ਲੜਨ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਸੂਤਰਾਂ ਮੁਤਾਬਕ ਸੰਯੁਕਤ ਸਮਾਜ ਮੋਰਚਾ ਨੇ ਸਿਆਸੀ ਧਿਰ ਵਜੋਂ ਰਜਿਸਟਰੇਸ਼ਨ ਲਈ 8 ਜਨਵਰੀ ਨੂੰ ਅਰਜ਼ੀ ਦਾਖਲ ਕੀਤੀ ਸੀ। ਇਸ ਦੇ ਜਵਾਬ ਵਿਚ ਚੋਣ ਕਮਿਸ਼ਨ ਨੇ ਮੋਰਚਾ ਨੂੰ 18 ਜਨਵਰੀ ਨੂੰ ਇਕ ਪੱਤਰ ਭੇਜਿਆ ਸੀ ਤੇ ਕਈ ਇਤਰਾਜ਼ ਜ਼ਾਹਿਰ ਕੀਤੇ ਸਨ। ਸੰਯੁਕਤ ਸਮਾਜ ਮੋਰਚਾ ਨੇ ਆਮਦਨ ਕਰ ਰਿਟਰਨ ਤਿੰਨ ਸਾਲਾਂ ਦੀ ਬਜਾਏ ਸਿਰਫ਼ ਇਕ ਸਾਲ ਦੀ ਹੀ ਦਾਖਲ ਕੀਤੀ ਸੀ। ਪਾਰਟੀ ਦੇ ਰਜਿਸਟਰਡ ਦਫ਼ਤਰ ਦਾ ਜਿਹੜਾ ਪਤਾ ਦੱਸਿਆ ਗਿਆ ਹੈ, ਉਹ ਵੀ ਨੇਮਾਂ ਮੁਤਾਬਕ ਨਹੀਂ ਹੈ। ਰਜਿਸਟਰੇਸ਼ਨ ਫਾਰਮ ਵਿਚ ਕਈ ਕਾਲਮ ਖਾਲੀ ਛੱਡਣ ਉਤੇ ਵੀ ਚੋਣ ਕਮਿਸ਼ਨ ਨੇ ਇਤਰਾਜ਼ ਜਤਾਇਆ ਹੈ। ਸੂਤਰਾਂ ਮੁਤਾਬਕ ਸੰਯੁਕਤ ਸਮਾਜ ਮੋਰਚਾ ਦੇ ਆਗੂ ਹੁਣ ਦੁਚਿੱਤੀ ਵਿਚ ਹਨ। ਸੰਯੁਕਤ ਸਮਾਜ ਮੋਰਚਾ ਕੋਲ ਹੁਣ ਇਕ ਬਦਲ ਤਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਉਤੇ ਲੜਨ ਦਾ ਹੈ, ਕੋਈ ਅਜਿਹੀ ਪਾਰਟੀ ਜੋ ਹੁਣ ਸਰਗਰਮ ਨਾ ਹੋਵੇ, ਪਰ ਚੋਣ ਕਮਿਸ਼ਨ ਨਾਲ ਪਹਿਲਾਂ ਤੋਂ ਹੀ ਰਜਿਸਟਰਡ ਹੈ। ਸੰਯੁਕਤ ਸਮਾਜ ਮੋਰਚਾ ਦੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਉਹ ਆਖਰੀ ਤਰੀਕ ਤੋਂ ਪਹਿਲਾਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਉਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਂਝਾ ਨਿਸ਼ਾਨ ਹਾਸਲ ਕਰਨ ਦੀ ਸੰਭਾਵਨਾ ਉਤੇ ਵਿਚਾਰ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All