DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੀ ਟੀਮ ਗੁਰੂ ਨਾਨਕ ਕਾਲਜ ਪੁੱਜੀ

ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੀ ਟੀਮ ਅੱਜ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿੱਚ ਪ੍ਰਚਾਰ ਲਈ ਪੁੱਜੀ। ਕਾਲਜ ਆਡੀਟੋਰੀਅਮ ’ਚ ਸੈਂਕੜੇ ਵਿਦਿਆਰਥੀਆਂ ਨੇ ਅਦਾਕਾਰਾਂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ। ਫਿਲਮ 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।ਕਾਲਜੀਏਟ ਜੀਵਨ...

  • fb
  • twitter
  • whatsapp
  • whatsapp
featured-img featured-img
ਗੁਰੂ ਨਾਨਕ ਕਾਲਜ ’ਚ ਸਟੇਜ ’ਤੇ ਹੋਰ ਕਲਾਕਾਰਾਂ ਨਾਲ ਮੌਜੂਦ ਪੁਖਰਾਾਜ ਭੱਲਾ ਸੰਬੋਧਨ ਕਰਦਾ ਹੋਇਆ।
Advertisement

ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੀ ਟੀਮ ਅੱਜ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿੱਚ ਪ੍ਰਚਾਰ ਲਈ ਪੁੱਜੀ। ਕਾਲਜ ਆਡੀਟੋਰੀਅਮ ’ਚ ਸੈਂਕੜੇ ਵਿਦਿਆਰਥੀਆਂ ਨੇ ਅਦਾਕਾਰਾਂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ। ਫਿਲਮ 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।ਕਾਲਜੀਏਟ ਜੀਵਨ ’ਤੇ ਆਧਾਰਤ ਸਬੰਧਿਤ ਅਦਾਕਾਰਾਂ ਦੀਆਂ ਦੋ ਵੈੱਬ ਸੀਰੀਜ਼ 2018 ਵਿੱਚ ਯੂਟਿਊਬ ਉੱਪਰ ਆ ਚੁੱਕੀਆਂ ਹਨ। ਹੁਣ ਤੀਜੀ ਸੀਰੀਜ਼ ਨੂੰ ਫਿਲਮ ਵਜੋਂ ਲਿਆਂਦਾ ਜਾ ਰਿਹਾ ਹੈ, ਜਿਸ ਵਿੱਚ ਪਿਛਲੀਆਂ ਕਹਾਣੀਆਂ ਦੇ ਅਧੂਰੇ ਸਵਾਲਾਂ ਤੇ ਰਹੱਸਾਂ ਦੇ ਜਵਾਬ ਮਿਲਣਗੇ। ਫਿਲਮ ’ਚ ਪੜ੍ਹਾਈ ਲਈ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਅਦਾਕਾਰ ਪੁਖਰਾਜ ਭੱਲਾ, ਅੰਮ੍ਰਿਤ ਅੰਬੀ, ਪਵਨ ਜੌਹਲ, ਕਰਨ ਸੰਧਾਵਾਲੀਆ, ਸੁਖਦੀਪ ਸਪਰਾ, ਪ੍ਰਤੀਕ ਸਿੰਘ ਰਾਏ, ਜਗਮੀਤ ਕੌਰ, ਅਮਨਜੋਤ ਕੌਰ, ਤਨੂ ਕੌਰ ਤੇ ਹਸ਼ਲੀਨ ਚੌਹਾਨ ਮੌਜੂਦ ਸਨ।

ਵਿਦਿਆਰਥੀਆਂ ਦੇ ਰੂਬਰੂ ਪੁਖਰਾਜ ਭੱਲਾ ਨੇ ਕਿਹਾ ਕਿ ‘ਯਾਰ ਜਿਗਰੀ ਕਸੂਤੀ ਡਿਗਰੀ’ ਪੰਜਾਬੀ ਦੀ ਪਹਿਲੀ ਯੂਟਿਊਬ ਵੈੱਬ ਸੀਰੀਜ਼ ਸੀ, ਜਿਸ ਦੇ ਪਹਿਲੇ ਦੋ ਸੀਜ਼ਨਾਂ ਨੂੰ ਦਰਸ਼ਕਾਂ ਨੇ ਪਿਆਰ ਦੀ ਬਦੌਲਤ ਸਫ਼ਲਤਾ ਮਿਲੀ। ਇਸ ਵਾਰ ਨਵਾਂ ਚਿਹਰਾ ਅਮਨਜੋਤ ਵੀ ਫਿਲਮ ਦਾ ਹਿੱਸਾ ਹੈ। ਅਮਨਜੋਤ ਨੇ ਦਰਸ਼ਕਾਂ ਨੂੰ ਫਿਲਮ ਨੂੰ ਪਿਆਰ ਦੇਣ ਦੀ ਅਪੀਲ ਕੀਤੀ।

Advertisement

ਇਸ ਮੌਕੇ ਅਦਾਕਾਰਾਂ ਨੇ ਵਿਦਿਆਰਥੀਆਂ ਨੂੰ ਸੁਪਨੇ ਵੱਡੇ ਰੱਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਤੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੀਰਜ ਜਿੰਦਲ ਵੱਲੋਂ ਫਿਲਮ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
×