ਕੌਮਾਂਤਰੀ ਡੇਅਰੀ ਤੇ ਖੇਤੀ ਮੇਲੇ ਲਈ ਪਿੜ ਸਜਿਆ
7 ਤੋਂ 9 ਫਰਵਰੀ ਤੱਕ ਜਗਰਾਉਂ ਵਿੱਚ ਬਣਨਗੇ ਨਵੇਂ ਰਿਕਾਰਡ; ਜੇਤੂਆਂ ਦੀ ਝੋਲੀ ਪੈਣਗੇ ਲੱਖਾਂ ਦੇ ਇਨਾਮ
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ ਡੀ ਐੱਫ ਏ) ਨੇ 19ਵੇਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਥਾਨਕ ਪਸ਼ੂ ਮੰਡੀ ਵਿੱਚ ਇਹ ਮੇਲਾ 7 ਤੋਂ 9 ਫਰਵਰੀ ਤੱਕ ਹੋ ਰਿਹਾ ਹੈ। ਪੀ ਡੀ ਐੱਫ ਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਡੇਅਰੀ ਐਕਸਪੋ ‘ਚ ਅੱਜ ਦੁੱਧ ਚੁਆਈ ਦੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਹੋਈ ਜਦਕਿ ਬਰੀਡ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਛੇ ਫਰਵਰੀ ਨੂੰ ਹੋਵੇਗੀ। ਪ੍ਰਧਾਨ ਸਦਰਪੁਰਾ ਸਮੇਤ ਮੈਂਬਰਾਂ ਨੇ ਅੱਜ ਐਕਸਪੋ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਤਿੰਨ ਰੋਜ਼ਾ ਕੌਮਾਂਤਰੀ ਡੇਅਰੀ ਐਕਸਪੋ ਵਿੱਚ ਦੇਸ਼ ਦੁਨੀਆਂ ਤੋਂ ਸਾਢੇ ਚਾਰ ਸੌ ਤੋਂ ਵੱਧ ਕੰਪਨੀਆਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੇਗੀ। ਇਸ ਵਿੱਚ ਡੇਅਰੀ ਅਤੇ ਖੇਤੀ ਨੂੰ ਲਾਹੇਵੰਦ ਅਤੇ ਪ੍ਰਫੁੱਲਤ ਕਰਨ ਲਈ ਦੇਸ਼ ਦੁਨੀਆ ਦੀ ਤਕਨੀਕ ਲੈ ਕੇ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਇੱਕੋ ਛੱਤ ਹੇਠ ਨਜ਼ਰ ਆਉਣਗੀਆਂ।
ਇਸ ’ਚ ਮੁੱਖ ਖਿੱਚ ਦਾ ਕੇਂਦਰ ਪਸ਼ੂਆਂ ਦੇ ਬਰੀਡ ਮੁਕਾਬਲੇ ਹੋਣਗੇ। ਨਿਰਪੱਖ ਤੇ ਪਾਰਦਰਸ਼ੀ ਜੱਜਮੈਂਟ ਲਈ ਕੈਨੇਡਾ, ਜਰਮਨ ਅਤੇ ਹਾਲੈਂਡ ਤੋਂ ਜੱਜ ਪਹੁੰਚ ਰਹੇ ਹਨ। ਪ੍ਰਧਾਨ ਸਦਰਪੁਰਾ ਮੁਤਾਬਕ ਡੇਅਰੀ ਧੰਦੇ ਨਾਲ ਜੁੜੀ ਮਸ਼ੀਨਰੀ ਖਰੀਦਣ ਲਈ ਵੀ ਵਿਦੇਸ਼ ਤੋਂ ਗਰੁੱਪ ਆ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੁੱਧ ਦੇਣ ਵਿੱਚ ਯੂਰਪ ਨੂੰ ਪਛਾੜ ਦਿੱਤਾ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਦੀ ਬਰਾਬਰੀ ਦੇ ਹੋਵਾਂਗੇ। ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਐਤਕੀਂ ਡੇਅਰੀ ਐਕਸਪੋ ਵਿੱਚ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ। ਐਕਸਪੋ ‘ਚ ਦੇਸ਼ ਵਿੱਚ ਬਣ ਰਹੀ ਮਸ਼ੀਨਰੀ ਮੁੱਖ ਆਕਰਸ਼ਣ ਦਾ ਕੇਂਦਰ ਰਹੇਗੀ। ਦੁੱਧ ਚੁਆਈ ਦੇ ਮੁਕਾਬਲੇ ਦੇ ਜੇਤੂਆਂ ‘ਤੇ ਲੱਖਾਂ ਰੁਪਏ ਦਾ ਮੀਂਹ ਵਰ੍ਹੇਗਾ। ਇਸ ਮੌਕੇ ਰਾਜਪਾਲ ਸਿੰਘ ਕੁਲਾਰ, ਬਲਵੀਰ ਸਿੰਘ ਨਵਾਂ ਸ਼ਹਿਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ ਜ਼ੀਰਾ, ਪਰਮਜੀਤ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਡਾ. ਜੇਐੱਸ ਪੱਟੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਪਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਚਾਹਲ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਔਲਖ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਬਰਾੜ, ਦਰਸ਼ਨ ਸਿੰਘ ਸੌਂਦਾ, ਜਰਨੈਲ ਸਿੰਘ ਛੀਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤਇੰਦਰ ਸਿੰਘ ਭੁੱਲਰ, ਸਤਵਿੰਦਰ ਸਿੰਘ ਲਾਲੀ, ਬਲਿਹਾਰ ਸਿੰਘ ਢੰਡਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਰਾਮਪਾਲ ਚੌਧਰੀ ਤੇ ਹਰਪ੍ਰੀਤ ਸਿੰਘ ਮਾਂਗਟ ਹਾਜ਼ਰ ਸਨ।

