ਜਗਮੋਹਨ ਸਿੰਘ
ਘਨੌਲੀ, 1 ਅਗਸਤ
ਅੱਜ ਨੈਸ਼ਨਲ ਹਾਈਵੇਅ 205 ਤੇ ਦਰਗਾਹ ਗੁਪਤੀ ਪੀਰ ਸਿੰਘਪੁਰਾ ਨੇੜੇ ਹਾਦਸੇ ਦੌਰਾਨ ਰੇਤੇ ਦੇ ਭਰੇ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਗਜੀਤ ਸਿੰਘ (27) ਪੁੱਤਰ ਰੋਸ਼ਨ ਸਿੰਘ ਵਾਸੀ ਪਿੰਡ ਥੱਲਾ ਜ਼ਿਲ੍ਹਾ ਜਲੰਧਰ ਮੋਟਰਸਾਈਕਲ ’ਤੇ ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਰੂਪਨਗਰ ਵੱਲ ਜ ਰਿਹਾ ਸੀ। ਉਹ ਗੁਪਤੀ ਪੀਰ ਸਿੰਘਪੁਰਾ ਨੇੜੇ ਪੁੱਜਿਆ ਤਾਂ ਪਿੱਛੋ ਟਿੱਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਚਾਲਕ ਟਿੱਪਰ ਦੇ ਅੱਗੇ ਜਾ ਡਿੱਗਿਆ ਤੇ ਟਿੱਪਰ ਨੌਜਵਾਨ ਨੂੰ ਘੜੀਸਦਾ ਕਾਫੀ ਦੂਰੀ ਤੱਕ ਲੈ ਗਿਆ। ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।