ਧਰਤੀ ਦੇ ਲਾਲਾਂ ਨੇ ਬਾਦਲ ਦੇ ਲਾਲ ਨੂੰ ਮਰਸਡੀਜ਼ ਤੋਂ ਟਰੈਕਟਰ ’ਤੇ ਬੈਠਣ ਲਈ ਕੀਤਾ ਮਜਬੂਰ

ਇਕਬਾਲ ਸਿੰਘ ਸ਼ਾਂਤ

ਲੰਬੀ, 25 ਸਤੰਬਰ

ਖੇਤੀ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਟਰੈਕਟਰ 'ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ ਧਰਨੇ ਵਿਚ ਸ਼ਾਮਲ ਹੋਏ। ਟਰੈਕਟਰ ਨੂੰ ਸੁਖਬੀਰ ਬਾਦਲ ਚਲਾ ਰਹੇ ਸਨ ਜਦ ਕਿ ਊਨ੍ਹਾਂ ਦੀ ਪਤਨੀ ਨਾਲ ਬੈਠੀ ਸੀ। ਦੋਵੇਂ ਆਗੂ ਪਿੰਡ ਬਾਦਲ ਰਿਹਾਇਸ਼ ਤੋਂ ਟਰੈਕਟਰਾਂ ਜ਼ਰੀਏ ਵੱਡੇ ਕਾਫਲੇ ਦੀ ਸ਼ਕਲ ਵਿੱਚ ਧਰਨੇ ਵਿਚ ਪੁੱਜੇ। ਅਕਾਲੀ ਦਲ ਨੇ ਲੰਬੀ ਨੇੜੇ ਡੱਬਵਾਲੀ -ਮਲੋਟ ਕੌਮੀ ਸ਼ਾਹ ਰੋਡ 'ਤੇ ਚੱਕਾ ਜਾਮ ਤਹਿਤ ਧਰਨਾ ਲਗਾਇਆ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All