ਸੰਸਦ ਵਿੱਚ ਸਿੱਖਾਂ ਦੇ ਮੁੜ-ਵਸੇਬੇ ਦਾ ਮੁੱਦਾ ਗੂੰਜਿਆ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਅਤੇ 1984 ਨਸਲਕੁਸ਼ੀ ਦੌਰਾਨ ਬੇਘਰ ਹੋਏ ਸਿੱਖਾਂ ਲਈ ਮੁੜ-ਵਸੇਬੇ ਦਾ ਅਹਿਮ ਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ...
Advertisement
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਅਤੇ 1984 ਨਸਲਕੁਸ਼ੀ ਦੌਰਾਨ ਬੇਘਰ ਹੋਏ ਸਿੱਖਾਂ ਲਈ ਮੁੜ-ਵਸੇਬੇ ਦਾ ਅਹਿਮ ਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਕਬੂਜ਼ਾ ਕਸ਼ਮੀਰ ਅਤੇ ਚੰਬਾ ਤੋਂ ਉੱਜੜੇ ਪਰਿਵਾਰਾਂ ਲਈ 2015 ਦੇ ਪੈਕੇਜ ਵਰਗੀ ਵਿਆਪਕ ਅਤੇ ਵਿਸ਼ੇਸ਼ ਯੋਜਨਾ ਵੀ ਫੌਰੀ ਲਿਆਵੇ, ਜਿਸ ਨਾਲ ਦੇਸ਼ ਭਰ ਦੇ ਸਾਰੇ ਬੇਘਰ ਹੋਏ ਸਿੱਖ ਪਰਿਵਾਰਾਂ ਲਈ ਪੱਕਾ ਮਕਾਨ, ਰੋਜ਼ੀ-ਰੋਟੀ ਵਿੱਚ ਮਦਦ, ਵਿੱਦਿਅਕ ਸਹਾਇਤਾ ਅਤੇ ਹੁਨਰ ਵਿਕਾਸ ਦੀ ਸਹੂਲਤ ਦੇ ਕੇ ਉਨ੍ਹਾਂ ਦਾ ਅਸਲ ਮੁੜ-ਵਸੇਬਾ ਯਕੀਨੀ ਬਣਾਇਆ ਜਾ ਸਕੇ। ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਵਾਂਗ ਘੱਟਗਿਣਤੀ ਵਾਲੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।
Advertisement
Advertisement
