ਗ਼ਰੀਬਾਂ ’ਤੇ ਜ਼ੁਲਮ ਕਰ ਰਹੀ ਹੈ ਸਰਕਾਰ: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੱਤੇਵਾੜਾ ਜੰਗਲ ਲਾਗੇ ਪਿੰਡ ਸੇਖੇਵਾਲ ’ਚ ਪੰਜਾਬ ਸਰਕਾਰ ਅਤੇ ਗਾਲਾਡਾ ਵੱਲੋਂ ਜ਼ਮੀਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਮਸਲੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਦੇ ਰੰਘਰੇਟੇ ਸਿੱਖ ਭਾਈਚਾਰੇ ਖ਼ਿਲਾਫ਼...
Advertisement
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੱਤੇਵਾੜਾ ਜੰਗਲ ਲਾਗੇ ਪਿੰਡ ਸੇਖੇਵਾਲ ’ਚ ਪੰਜਾਬ ਸਰਕਾਰ ਅਤੇ ਗਾਲਾਡਾ ਵੱਲੋਂ ਜ਼ਮੀਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਮਸਲੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਿੰਡ ਦੇ ਰੰਘਰੇਟੇ ਸਿੱਖ ਭਾਈਚਾਰੇ ਖ਼ਿਲਾਫ਼ ਸਰਕਾਰ ਵੱਲੋਂ ਕੀਤੀ ਕਾਰਵਾਈ ਬਾਰੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਮਾਗਮ ਮਨਾਉਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਗੁਰੂ ਸਾਹਿਬ ਦੇ ਸੀਸ ਦੇ ਸਸਕਾਰ ਦਿਵਸ ਵਾਲੇ ਦਿਨ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਵਾਰਸਾਂ ’ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੱਤੇਵਾੜਾ ਪ੍ਰਾਜੈਕਟ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਪਿੰਡ ਦੀ ਜ਼ਮੀਨ ਪੰਚਾਇਤ ਨੂੰ ਵਾਪਸ ਕੀਤੀ ਜਾਵੇਗੀ। ਹੁਣ ਮੁਹਾਲੀ ਦੇ ਲਖਨੌਰ ਜੰਗਲ ਉਜਾੜ ਕੇ ਵਪਾਰਕ ਘਰਾਣੇ ਨੂੰ ਦੇਣ ਮਗਰੋਂ ਇੱਥੇ ਵੱਸਦੇ ਪਿੰਡ ਦੇ ਆਬਾਦ ਖਿੱਤੇ ਨੂੰ ਜੰਗਲ ਲਾਉਣ ਲਈ ਉਜਾੜਿਆ ਜਾ ਰਿਹਾ ਹੈ।
Advertisement
Advertisement
