DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ਜਾ ਕੇ ਮੁਕਰੀ ਲਾੜੀ !; 30 ਲੱਖ ਖਰਚ ਕੇ ਸਹੁਰਿਆਂ ਨੇ ਭੇਜਿਆ ਸੀ ਵਿਦੇਸ਼

ਕੈਨੇਡਾ ਜਾਣ ਤੋਂ ਬਾਅਦ ਨਾ ਪੈਸੇ ਵਾਪਸ ਕੀਤੇ, ਨਾ ਪਤੀ ਨੂੰ ਆਪਣੇ ਕੋਲ ਸੱਦਿਆ: ਪੀੜਤ ਪਰਿਵਾਰ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਕੈਨੇਡਾ ਗਈ ਲੜਕੀ ਵੱਲੋਂ ਉੱਥੇ ਪਹੁੰਚ ਕੇ ਪਤੀ ਨੂੰ ਆਪਣੇ ਕੋਲ ਨਾ ਬੁਲਾਉਣ ਅਤੇ ਪੈਸੇ ਵਾਪਸ ਨਾ ਕਰਨ ਦੇ ਸਹੁਰਾ ਪਰਿਵਾਰ ਨੇ ਲਾਏ ਦੋਸ਼। ਸੰਕੇਤਕ ਤਸਵੀਰ
Advertisement

ਲੜਕੇ ਨਾਲ ਵਿਆਹ ਕਰਵਾ ਕੇ ਉਸ ਦੇ ਖ਼ਰਚੇ ’ਤੇ ਕੈਨੇਡਾ ਗਈ ਲੜਕੀ ਵੱਲੋਂ ਉੱਥੇ ਪਹੁੰਚ ਕੇ ਪਤੀ ਨੂੰ ਆਪਣੇ ਕੋਲ ਨਾ ਬੁਲਾਉਣ ਅਤੇ ਪੈਸੇ ਵਾਪਸ ਨਾ ਕਰਨ ਦੇ ਸਹੁਰਾ ਪਰਿਵਾਰ ਨੇ ਦੋਸ਼ ਲਗਾਏ ਹਨ। ਧੋਖਾਧੜੀ ਕਰਨ ਦੇ ਮਾਮਲੇ ਵਿੱਚ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਲੜਕੀ ਸਮੇਤ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਮੁਲਜ਼ਮਾਂ ਵਿੱਚ ਲੜਕੀ ਰਣਜੀਤ ਕੌਰ, ਉਸ ਦੇ ਪਿਤਾ ਸਰਵਣ ਸਿੰਘ, ਮਾਤਾ ਬਲਵਿੰਦਰ ਕੌਰ ਅਤੇ ਭਰਾ ਹਰਪ੍ਰੀਤ ਸਿੰਘ (ਸਾਰੇ ਵਾਸੀ ਆਸਲ ਉਤਾੜ) ਦੇ ਨਾਮ ਸ਼ਾਮਲ ਹਨ। ਪੀੜਤ ਲੜਕੇ ਗੁਰਭੇਜ ਸਿੰਘ ਦੇ ਪਿਤਾ ਕਾਲਾ ਸਿੰਘ (ਵਾਸੀ ਨੱਥੂ ਚੱਕ) ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਰਣਜੀਤ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਉਸ ਦੇ ਪੁੱਤਰ ਗੁਰਭੇਜ ਸਿੰਘ ਨਾਲ ਕੀਤਾ ਗਿਆ ਸੀ।

Advertisement

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੜਕੀ ਨੂੰ ਪੜ੍ਹਾਈ ਲਈ ਅਤੇ ਕੈਨੇਡਾ ਭੇਜਣ ਵਾਸਤੇ ਉਨ੍ਹਾਂ ਨੇ 30 ਲੱਖ ਰੁਪਏ ਖ਼ਰਚ ਕੀਤੇ ਸਨ, ਪਰ ਕੈਨੇਡਾ ਜਾਣ ਤੋਂ ਬਾਅਦ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਸ ਨੇ ਨਾ ਤਾਂ ਗੁਰਭੇਜ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਕਾਲਾ ਸਿੰਘ ਅਨੁਸਾਰ ਰਣਜੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਮਿਲ ਕੇ ਉਨ੍ਹਾਂ ਨਾਲ ਜਾਣ-ਬੁੱਝ ਕੇ ਧੋਖਾਧੜੀ ਕੀਤੀ ਹੈ।

Advertisement

ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐੱਸ.ਆਈ. ਸਰੂਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 420, 406 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
×