ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 2 ਸਤੰਬਰ
ਜਲੰਧਰ ਵਾਸੀ ਦੋ ਭਰਾਵਾਂ ਵੱਲੋਂ ਬੀਤੇ ਦਿਨੀਂ ਜਲੰਧਰ ਡਿਵੀਜ਼ਨ ਇੱਕ ਦੇ ਥਾਣਾ ਮੁਖੀ ਨਵਦੀਪ ਸਿੰਘ ਦੇ ਜ਼ਲੀਲ ਕਰਨ ’ਤੇ ਬਿਆਸ ਦੇ ਪੁਲ ਗੋਇੰਦਵਾਲ ਸਾਹਿਬ ਤੋਂ ਛਾਲ ਮਾਰ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਪਿੰਡ ਧੂੰਦਾਂ ਦੇ ਮੰਡ ਖੇਤਰ ਵਿੱਚੋਂ ਬਰਾਮਦ ਕਰ ਲਈ ਗਈ ਹੈ। ਸੂਤਰਾਂ ਮੁਤਾਬਕ ਪਿਤਾ ਜਤਿੰਦਰ ਸਿੰਘ ਢਿੱਲੋਂ ਨੇ ਆਪਣੇ ਛੋਟੇ ਪੁੱਤਰ ਜਸ਼ਨਬੀਰ ਸਿੰਘ ਦੀ ਲਾਸ਼ ਹੋਣ ਦੀ ਪੁਸ਼ਟੀ ਕੀਤੀ ਗਈ ਹੈ।