DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਿਲਮ Satluj ਲਈ ਲੱਗੀ ਗੋਲਕ ਦੀ ਰਾਸ਼ੀ ਪਿੰਗਲਵਾੜੇ ਨੂੰ ਹੋਵੇਗੀ ਭੇਟ

ਫ਼ਿਲਮ ਨਿਰਮਾਤਾ Honey Trehan ਨੇ ਥੂਹੀ ਪਿੰਡ ਦੇ ਉਪਰਾਲੇ ਨੂੰ ਸਰਾਹਿਆ; ਕਿਹਾ -ਸਾਨੂੰ ਸਿਰਫ਼ ਤੁਹਾਡਾ ਪਿਆਰ ਤੇ ਅਸ਼ੀਰਵਾਦ ਚਾਹੀਦਾ ਹੈ

  • fb
  • twitter
  • whatsapp
  • whatsapp
featured-img featured-img
ਥੂਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 'ਸਤਲੁਜ' ਫਿਲਮ ਦੇ ਸਮਰਥਨ ਲਈ ਰੱਖੀ ਗਈ ਗੋਲਕ। ਫੋਟੋ: ਮੋੋਹਿਤ ।
Advertisement

ਫ਼ਿਲਮ ‘ਸਤਲੁਜ’ ਦੇ ਸਮਰਥਨ ਵਿੱਚ ਨਾਭਾ ਨੇੜਲੇ ਥੂਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਈ ਗਈ ਗੋਲਕ ਹੁਣ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਵੇਗੀ। ਫ਼ਿਲਮ ਦੇ ਨਿਰਮਾਤਾ ਹਨੀ ਤਰੇਹਨ ਨੇ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ, ਅੰਮ੍ਰਿਤਸਰ ਨੂੰ ਭੇਟ ਕਰਨ ਦੀ ਇੱਛਾ ਪ੍ਰਗਟਾਈ ਹੈ। ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਅਣਮੁੱਲੇ ਸਮਰਥਨ ਲਈ ਦਿਲੋਂ ਧੰਨਵਾਦ ਵੀ ਕੀਤਾ।

ਹਨੀ ਤਰੇਹਨ ਨੇ ਸੋਸ਼ਲ ਮੀਡੀਆ 'ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੂੰ ਟੈਗ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ‘ਸਤਲੁਜ’ ਪਿੰਡ ਤੱਕ ਪਹੁੰਚੀ ਅਤੇ ਲੋਕਾਂ ਨੇ ਇਸ ਨੂੰ ਇੰਨਾ ਪਿਆਰ ਦਿੱਤਾ। ਉਨ੍ਹਾਂ ਲਿਖਿਆ, “ਸਾਨੂੰ ਸਿਰਫ਼ ਤੁਹਾਡਾ ਪਿਆਰ ਅਤੇ ਅਸ਼ੀਰਵਾਦ ਚਾਹੀਦਾ ਹੈ।” ਉਨ੍ਹਾਂ ਪਿੰਡ ਵਾਸੀਆਂ ਦਾ ਇਸ ਵਿਲੱਖਣ ਉਪਰਾਲੇ ਲਈ ਧੰਨਵਾਦ ਵੀ ਕੀਤਾ।

Advertisement

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਥੂਹੀ ਨੇ ਦੱਸਿਆ ਕਿ ਹਨੀ ਤ੍ਰੇਹਨ ਨੇ ਸੁਨੇਹਾ ਭੇਜ ਕੇ ਬੇਨਤੀ ਕੀਤੀ ਹੈ ਕਿ ਗੋਲਕ ਵਿੱਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ ਅੰਮ੍ਰਿਤਸਰ ਨੂੰ ਭੇਟ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਫ਼ਿਲਮ ਨਿਰਮਾਤਾ ਦੀ ਸਾਦਗੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਡੂੰਘਾ ਪਿਆਰ ਕਰਨ ਵਾਲੀਆਂ ਅਤੇ ਕਾਮਯਾਬੀ ਦੀਆਂ ਉੱਚਾਈਆਂ ’ਤੇ ਪਹੁੰਚ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਅਜਿਹੀਆਂ ਸ਼ਖ਼ਸੀਅਤਾਂ ’ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਹਨੀ ਤ੍ਰੇਹਨ ਦੀ ਇੱਛਾ ਅਨੁਸਾਰ ਗੋਲਕ ਖੋਲ੍ਹ ਕੇ ਸਾਰੀ ਰਾਸ਼ੀ ਪਿੰਗਲਵਾੜਾ ਨੂੰ ਭੇਟ ਕੀਤੀ ਜਾਵੇਗੀ।

Advertisement

ਜ਼ਿਕਰਯੋਗ ਹੈ ਕਿ ਥੂਹੀ ਪਿੰਡ ਵਿੱਚ ‘ਸਤਲੁਜ’ ਦੀ ਵਿਸ਼ੇਸ਼ ਸਕਰੀਨਿੰਗ ਤੋਂ ਬਾਅਦ ਕਈ ਪਿੰਡ ਵਾਸੀਆਂ ਨੇ ਫ਼ਿਲਮ ਮੁਫ਼ਤ ਦੇਖਣ ਦੀ ਬਜਾਏ ਟਿਕਟ ਦੇ ਬਰਾਬਰ ਰਕਮ ਅਦਾ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਫ਼ਿਲਮ ਦੇ ਸਮਰਥਨ ਲਈ ਗੋਲਕ ਰੱਖਣ ਦਾ ਫ਼ੈਸਲਾ ਲਿਆ ਗਿਆ।

ਪੰਚਾਇਤ ਮੈਂਬਰ ਅਮਰੀਕ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਫ਼ਿਲਮਾਂ ਪਾਇਰੇਸੀ ਰਾਹੀਂ ਦੇਖ ਲੈਂਦੇ ਹਨ, ਪਰ ‘ਸਤਲੁਜ’ ਨਾਲ ਜੁੜੇ ਹਾਲਾਤਾਂ ਅਤੇ ਇਸ ਦੀ ਰਿਲੀਜ਼ ਰੁਕਣ ਦੇ ਮਾਮਲੇ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਮਹਿਸੂਸ ਕੀਤਾ ਕਿ ਉਹ ਇਸ ਫ਼ਿਲਮ ਨੂੰ ਮੁਫ਼ਤ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਨਿਰਮਾਤਾ ਦਾ ਆਰਥਿਕ ਨੁਕਸਾਨ ਪੂਰਾ ਨਹੀਂ ਕਰ ਸਕਦੇ, ਪਰ ਇਹ ਉਨ੍ਹਾਂ ਦੇ ਕੰਮ ਅਤੇ ਹੌਸਲੇ ਨੂੰ ਸਲਾਮ ਕਰਨ ਦਾ ਇੱਕ ਨਿਮਾਣਾ ਯਤਨ ਹੈ।

Advertisement
×