ਪੰਜਾਬ ਭਵਨ ’ਚ ਦਾਖਲ ਨਾ ਹੋਣ ਦੇਣ ਤੋਂ ਅਕਾਲੀ ਭੜਕੇ

* ਅਕਾਲੀ ਵਿਧਾਇਕਾਂ ਵੱਲੋਂ ਪੰਜਾਬ ਭਵਨ ਅੱਗੇ ਧਰਨਾ * ਪੁਲੀਸ ਨਾਲ ਹੋਈ ਬਹਿਸ * ਕੰਧਾਂ ਟੱਪ ਕੇ ਪੰਜਾਬ ਭਵਨ ’ਚ ਦਾਖਲ ਹੋਏ ਕਈ ਅਕਾਲੀ ਵਿਧਾਇਕ

ਪੰਜਾਬ ਭਵਨ ’ਚ ਦਾਖਲ ਨਾ ਹੋਣ ਦੇਣ ਤੋਂ ਅਕਾਲੀ ਭੜਕੇ

ਵਿਧਾਨ ਸਭਾ ਵਿੱਚ ਟਰੈਕਟਰਾਂ ’ਤੇ ਪੁੱਜੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰ। -ਫੋਟੋ: ਮਨੋਜ ਮਹਾਜਨ

 ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਜਲਾਸ ਮੁਲਤਵੀ ਹੋਣ ਮਗਰੋਂ ਪੰਜਾਬ ਭਵਨ ਦੇ ਬਾਹਰ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਅਕਾਲੀ ਵਿਧਾਇਕਾਂ ਨੂੰ ਪੁਲੀਸ ਨੇ ਪੰਜਾਬ ਭਵਨ ’ਚ ਦਾਖਲ ਹੋਣ ਤੋਂ ਰੋਕ ਦਿੱਤਾ। ਭਵਨ ਦੇ ਗੇਟ ’ਤੇ ਪੁਲੀਸ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਰਮਿਆਨ ਗਰਮਾ ਗਰਮੀ ਵੀ ਹੋਈ ਅਤੇ ਕਾਫ਼ੀ ਸਮਾਂ ਮਾਹੌਲ ਤਲਖ਼ੀ ਵਾਲਾ ਬਣਿਆ ਰਿਹਾ। ਕੁਝ ਅਕਾਲੀ ਵਿਧਾਇਕ ਕੰਧਾਂ ਟੱਪ ਕੇ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸ ਮੌਕੇ ਅਕਾਲੀ ਵਿਧਾਇਕ ਧਰਨੇ ’ਤੇ ਬੈਠ ਗਏ। ਕਰੀਬ ਤਿੰਨ ਘੰਟੇ ਮਗਰੋਂ ਪੰਜਾਬ ਭਵਨ ਵਿਚ ਦਾਖ਼ਲੇ ਦੀ ਇਜਾਜ਼ਤ ਮਿਲਣ ਮਗਰੋਂ ਅਕਾਲੀ ਦਲ ਨੇ ਧਰਨਾ ਖਤਮ ਕਰ ਦਿੱਤਾ।

ਸਾਬਕਾ ਮੰਤਰੀ ਮਜੀਠੀਆ ਅਤੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਪੰਜਾਬ ਭਵਨ ਅੰਦਰ ਦਾਖਲ ਹੋ ਕੇ ਮੀਡੀਆ ਨੂੰ ਮਿਲਣਾ ਚਾਹੁੰਦੇ ਸਨ ਕਿਉਂਕਿ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਪੰਜਾਬ ਭਵਨ ਵਿੱਚ ਬਣਾਈ ਹੋਈ ਹੈ। ਅਕਾਲੀ ਵਿਧਾਇਕਾਂ ਨੇ ਜਦੋਂ ਪੰਜਾਬ ਭਵਨ ਦੇ ਬਾਹਰ ਧਰਨਾ ਮਾਰਿਆ ਹੋਇਆ ਸੀ ਤਾਂ ਠੀਕ ਉਦੋਂ ਪੰਜਾਬ ਭਵਨ ਅੰਦਰ ਤਿੰਨ ਕੈਬਨਿਟ ਵਜ਼ੀਰਾਂ ਦੀ ਭਾਰਤੀ ਕਿਸਾਨ ਯੂਨੀਅਨ ਦੇ 11 ਮੈਂਬਰੀ ਵਫ਼ਦ ਨਾਲ ਮੀਟਿੰਗ ਚੱਲ ਰਹੀ ਸੀ। ਪੁਲੀਸ ਇਸ ਗੱਲੋਂ ਵੀ ਡਰ ਰਹੀ ਸੀ ਕਿ ਕਿਤੇ ਅਕਾਲੀ ਵਿਧਾਇਕਾਂ ਅਤੇ ਕਾਂਗਰਸੀ ਵਜ਼ੀਰਾਂ ਦਰਮਿਆਨ ਕੋਈ ਤਣਾਅ ਵਾਲਾ ਮਾਹੌਲ ਨਾ ਬਣ ਜਾਵੇ।

ਧਰਨੇ ਕਾਰਨ ਕਾਂਗਰਸ ਦੇ ਮੰਤਰੀਆਂ ਨੂੰ ਵੀ ਕਾਫ਼ੀ ਸਮਾਂ ਪੰਜਾਬ ਭਵਨ ਦੇ ਅੰਦਰ ਬੈਠਣਾ ਪਿਆ। ਅਖੀਰ ਸਾਰੇ ਮੰਤਰੀ ਭਵਨ ਦੇ ਪਿਛਲੇ ਦਰਵਾਜ਼ਿਓਂ ਚਲੇ ਗਏ। ਸ੍ਰੀ ਮਜੀਠੀਆ ਨੇ ਇਸ ਮੌਕੇ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੋਕ ਰਾਜ ਦੇ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਹੈ ਅਤੇ ਪੰਜਾਬ ਭਵਨ ਹੁਣ ਕਾਂਗਰਸ ਭਵਨ ਬਣ ਕੇ ਰਹਿ ਗਿਆ ਹੈ ਜਿਸ ਵਿਚ ਚੁਣੇ ਪ੍ਰਤੀਨਿਧਾਂ ਨੂੰ ਦਾਖਲ ਹੋਣ ਦੀ ਮਨਾਹੀ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹਾਲੇ ਤੱਕ ਇੱਕ ਮਹੀਨੇ ਤੋਂ ਬਿੱਲ ਦਾ ਖਰੜਾ ਤਿਆਰ ਨਹੀਂ ਕਰ ਸਕੀ ਹੈ ਜਿਸ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਭਲੇ ਵਾਲਾ ਬਿੱਲ ਲੈ ਕੇ ਆਵੇਗੀ ਜਿਸ ਦਾ ਪੰਜਾਬ ਅਤੇ ਇੱਥੋਂ ਦੀ ਕਿਸਾਨੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਇਸ਼ਾਰਾ ਕਰੇਗੀ, ਉਸੇ ਤਰ੍ਹਾਂ ਪੰਜਾਬ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿੱਲ ਦਾ ਖਰੜਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐੱਮਐੱਸਪੀ ਤੋਂ ਘੱਟ ਭਾਅ ’ਤੇ ਜਿਣਸ ਖਰੀਦਣ ਦੀ ਮਨਾਹੀ ਕਰੇ ਅਤੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨ ਦੇਵੇ। ਇਸ ਨਾਲ ਹੀ ਸਾਰਾ ਮਸਲਾ ਹੱਲ ਹੋ ਜਾਣਾ ਹੈ। ਅੱਜ ਅਕਾਲੀ ਵਿਧਾਇਕਾਂ ਨੇ ਧਰਨੇ ਦੌਰਾਨ ਹੀ ਲੰਗਰ ਛਕਿਆ। ਪੰਜਾਬ ਭਵਨ ’ਚੋਂ ਜਦੋਂ ਸਰਕਾਰ ਦੇ ਮੰਤਰੀ ਚਲੇ ਗਏ ਤਾਂ ਅਕਾਲੀ ਵਿਧਾਇਕਾਂ ਨੂੰ ਭਵਨ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਸਪੀਕਰ ਕੋਲ ਰੋਸ ਦਰਜ ਕਰਵਾਇਆ

ਸ਼੍ਰੋਮਣੀ ਅਕਾਲੀ ਦਲ ਨੇ ਸਪੀਕਰ ਰਾਣਾ ਕੇ ਪੀ ਨੂੰ ਮਿਲ ਕੇ ਵਿਧਾਨ ਸਭਾ ਵਿਚ ਭਲਕੇ ਪੇਸ਼ ਕੀਤੇ ਜਾਣ ਵਾਲੇ ਬਿੱਲ ਦੀਆਂ ਕਾਪੀਆਂ ਮੈਂਬਰਾਂ ਨੂੰ ਸਪਲਾਈ ਨਾ ਕਰਨ ਵਿਰੁੱਧ ਰਸਮੀ ਤੌਰ ’ਤੇ ਰੋਸ ਦਰਜ ਕਰਵਾਇਆ। ਉਨ੍ਹਾਂ ਅਕਾਲੀ ਦਲ ਦੇ ਮੈਂਬਰਾਂ ਨੂੰ ਪੰਜਾਬ ਭਵਨ ਵਿਚ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਵੀ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All