DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pathankot ਦੇ ਪਿੰਡ ਬਹੇੜੀ ਬਜ਼ੁਰਗ ’ਚ ਭਿਆਨਕ ਅੱਗ: 35 ਝੁੱਗੀਆਂ ਸੜ ਕੇ ਸੁਆਹ

ਮਿਹਨਤ ਦੀ ਕਮਾਈ, ਨਗਦੀ, ਗਹਿਣੇ ਤੇ ਮੋਟਰਸਾਈਕਲ ਸਭ ਕੁਝ ਅੱਗ ਦੀ ਭੇਂਟ ਚੜ੍ਹਿਆ; 13 ਪਰਵਾਸੀ ਪਰਿਵਾਰਾਂ ਸਿਰੋਂ ਖੁੱਸੀ ਛੱਤ

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਨਾਲ ਸੜ ਗਏ ਸਮਾਨ ਦਾ ਦ੍ਰਿਸ਼।-ਫੋਟੋ:ਐਨ.ਪੀ.ਧਵਨ
Advertisement

ਪਠਾਨਕੋਟ ਦੇ ਨਜ਼ਦੀਕੀ ਪਿੰਡ ਬਹੇੜੀ ਬਜ਼ੁਰਗ ਵਿੱਚ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਉੱਥੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉੱਥੇ ਮੌਜੂਦ ਸਾਰੀਆਂ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਝੁੱਗੀਆਂ ਵਿੱਚ 13 ਪਰਵਾਸੀ ਪਰਿਵਾਰ ਰਹਿ ਰਹੇ ਸਨ। ਰਾਹਤ ਦੀ ਗੱਲ ਇਹ ਰਹੀ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਸਾਰੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਦਿਹਾੜੀ ਲਗਾਉਣ ਲਈ ਗਏ ਹੋਏ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਖੇਤਾਂ ਅਤੇ ਆਲੇ-ਦੁਆਲੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਜਿਉਂ ਹੀ ਇਸ ਘਟਨਾ ਦੀ ਸੂਚਨਾ ਮਿਲੀ, ਉਹ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਮਿੱਟੀ ਅਤੇ ਪਾਣੀ ਸੁੱਟ ਕੇ ਅੱਗ ’ਤੇ ਕਾਬੂ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾਵਾਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ। ਸੁੱਕੀਆਂ ਲੱਕੜਾਂ ਅਤੇ ਤਰਪਾਲਾਂ ਨਾਲ ਬਣੀਆਂ ਝੁੱਗੀਆਂ ਹੋਣ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਮਹਿਜ਼ 10 ਮਿੰਟਾਂ ਵਿੱਚ ਹੀ ਸਭ ਕੁਝ ਸੜ ਕੇ ਕੋਲਾ ਹੋ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ, ਉਦੋਂ ਤੱਕ ਸਭ ਕੁਝ ਸਵਾਹ ਹੋ ਚੁੱਕਾ ਸੀ।

Advertisement

ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼।-ਫੋਟੋ:ਐਨ.ਪੀ.ਧਵਨ
ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼।-ਫੋਟੋ:ਐਨ.ਪੀ.ਧਵਨ

ਪੀੜਤ ਪਰਵਾਸੀ ਮਜ਼ਦੂਰ ਦਾ ਕਹਿਣਾ ਹੈ, “ਸਾਡੀ ਮਿਹਨਤ ਦੀ ਸਾਰੀ ਕਮਾਈ, ਰਾਸ਼ਨ, ਕੱਪੜੇ, ਬਰਤਨ, ਆਧਾਰ ਕਾਰਡ, ਆਰ. ਸੀ, ਗਹਿਣੇ ਅਤੇ ਮਜ਼ਦੂਰੀ ਕਰਕੇ ਜੋੜੀ ਨਗਦੀ ਸਭ ਕੁਝ ਇਸ ਅੱਗ ਵਿੱਚ ਸੜ ਗਿਆ। ਸਾਡੇ ਤਿੰਨ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਏ। ਹੁਣ ਸਾਡੇ ਕੋਲ ਕੁਝ ਨਹੀਂ ਬਚਿਆ।”

Advertisement

ਅੱਗ ਦਾ ਸ਼ਿਕਾਰ ਹੋਏ ਪ੍ਰਭਾਵਿਤ ਮਜ਼ਦੂਰਾਂ ਰਾਮ ਲਖਨ, ਮੁੰਨਾ ਲਾਲ, ਸੋਮਵਤੀ, ਕਾਂਤੀ, ਦਵਿੰਦਰ ਅਤੇ ਰੂਪ ਲਾਲ ਆਦਿ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ (UP) ਦੇ ਰਹਿਣ ਵਾਲੇ ਹਨ। ਉਹ ਇੱਥੇ ਦਿਹਾੜੀ-ਮੱਪਾ ਕਰਕੇ ਅਤੇ ਝੁੱਗੀਆਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਸਨ।

ਇਸ ਭਿਆਨਕ ਘਟਨਾ ਤੋਂ ਬਾਅਦ ਹੁਣ ਇਨ੍ਹਾਂ ਗਰੀਬ ਪਰਿਵਾਰਾਂ ਦੇ ਸਾਹਮਣੇ ਰੋਟੀ ਅਤੇ ਛੱਤ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਪੀੜਤ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਆਰਥਿਕ ਅਤੇ ਪ੍ਰਸ਼ਾਸਨਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ।

Advertisement
×