ਹਾਦਸੇ ’ਚ ਅਧਿਆਪਕ ਤੇ ਵਿਦਿਆਰਥੀ ਦੀ ਮੌਤ
ਇੱਥੇ ਜ਼ੀਰਾ-ਕੋਟ ਈਸੇ ਖਾਂ ਸੜਕ ’ਤੇ ਦੋ ਕਾਰਾਂ ਵਿਚਾਲੇ ਆਹਮੋ-ਸਾਹਮਣੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਅਧਿਆਪਕ ਅਤੇ ਵਿਦਿਆਰਥੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਧਿਆਪਕ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਮੋਗਾ ਅਤੇ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਵਜੋਂ ਹੋਈ ਹੈ।...
ਇੱਥੇ ਜ਼ੀਰਾ-ਕੋਟ ਈਸੇ ਖਾਂ ਸੜਕ ’ਤੇ ਦੋ ਕਾਰਾਂ ਵਿਚਾਲੇ ਆਹਮੋ-ਸਾਹਮਣੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਅਧਿਆਪਕ ਅਤੇ ਵਿਦਿਆਰਥੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਧਿਆਪਕ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਮੋਗਾ ਅਤੇ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਡੀ ਪੀ ਈ ਅਧਿਆਪਕ ਗੁਰਵਿੰਦਰ ਸਿੰਘ ਆਪਣੀ ਕਾਰ (ਪੀ ਬੀ 29 ਏ ਡੀ 2821) ਵਿੱਚ ਸਾਥੀ ਅਧਿਆਪਕ ਹਰਸਿਮਰਨ ਸਿੰਘ ਦੇ ਪੁੱਤਰ ਅਭੈਪ੍ਰਤਾਪ ਸਿੰਘ ਔਲਖ ਨੂੰ ਨਾਲ ਲੈ ਕੇ ਕੋਟ ਈਸੇ ਖਾਂ ਵੱਲ ਜਾ ਰਿਹਾ ਸੀ। ਜਦੋਂ ਉਹ ਤਲਵੰਡੀ ਜੱਲੇ ਖਾਂ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਦੌਰਾਨ ਦੋਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਆਸ-ਪਾਸ ਦੇ ਲੋਕਾਂ ਵੱਲੋਂ ਦੋਵਾਂ ਨੂੰ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ। ਦੂਜੇ ਪਾਸੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਅਭੈਪ੍ਰਤਾਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜੀਵਨ ਮੱਲ ਸਕੂਲ ਜ਼ੀਰਾ ਦਾ ਵਿਦਿਆਰਥੀ ਸੀ।

