DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tarn Taran News: ਪੁਰਾਣੇ ਕਰਿੰਦੇ ਨੇ ਹੀ ਮੰਗੀ ਸੀ 2 ਲੱਖ ਦੀ ਫਿਰੌਤੀ; ਆਵਾਜ਼ ਪਛਾਣ ਕੇ ਪੁਲੀਸ ਨੇ ਕੀਤਾ ਕਾਬੂ

ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ; 2 ਦਿਨ ਦੇ ਪੁਲੀਸ ਰਿਮਾਂਡ ’ਤੇ ਮੁਲਜ਼ਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਥਾਣਾ ਵੈਰੋਵਾਲ ਦੀ ਪੁਲੀਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ ਰਾਜਪਾਲ ਸਿੰਘ ਉਰਫ਼ ਚਿੜੀ (ਵਾਸੀ ਛਾਪੜੀ ਸਾਹਿਬ, ਥਾਣਾ ਗੋਇੰਦਵਾਲ ਸਾਹਿਬ) ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਰਾਜਪਾਲ ਸਿੰਘ ਪਹਿਲਾਂ ਪੀੜਤ ਸੁਖਚੈਨ ਸਿੰਘ (ਵਾਸੀ ਆਲਮਪੁਰ, ਨੇੜੇ ਖਡੂਰ ਸਾਹਿਬ) ਕੋਲ ਲੇਬਰ ਦਾ ਕੰਮ ਕਰਦਾ ਸੀ। ਸੁਖਚੈਨ ਸਿੰਘ ਖੇਤੀਬਾੜੀ ਦੇ ਨਾਲ-ਨਾਲ ਕੰਬਾਈਨਾਂ ਨਾਲ ਫ਼ਸਲਾਂ ਦੀ ਕਟਾਈ ਦਾ ਕੰਮ ਵੀ ਕਰਦਾ ਹੈ। ਰਾਜਪਾਲ ਨੇ ਕਿਸੇ ਹੋਰ ਦੀ ਸਿੰਮ ਵਰਤ ਕੇ ਸੁਖਚੈਨ ਨੂੰ ਫ਼ੋਨ ਕੀਤਾ ਅਤੇ 2 ਲੱਖ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ, ਪਰ ਸੁਖਚੈਨ ਨੇ ਆਵਾਜ਼ ਤੋਂ ਉਸ ਨੂੰ ਪਛਾਣ ਲਿਆ।

Advertisement

ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਹੋਰ ਕਿਹੜੇ-ਕਿਹੜੇ ਲੋਕਾਂ ਨੂੰ ਅਜਿਹੀਆਂ ਫ਼ੋਨ ਕਾਲਾਂ ਕੀਤੀਆਂ ਹਨ। ਥਾਣਾ ਵੈਰੋਵਾਲ ਵਿਖੇ ਮੁਲਜ਼ਮ ਖ਼ਿਲਾਫ਼ ਬੀ.ਐੱਨ.ਐੱਸ. (BNS) ਦੀ ਧਾਰਾ 308 (4) ਅਤੇ 351 (2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
×