Tarn Taran: ਗ਼ੈਰ-ਸਮਾਜੀ ਅਨਸਰਾਂ ਵੱਲੋਂ ਗੋਲੀਬਾਰੀ: ਪੁਲੀਸ ਮੁਲਾਜ਼ਮ ਅਤੇ 3 ਸਾਲ ਦੀ ਬੱਚੀ ਜ਼ਖ਼ਮੀ
ਬੀਤੀ ਰਾਤ ਸ਼ਹਿਰ ਦੇ ਮੁਹੱਲਾ ਮੁਰਾਦਪੁਰ ਵਿਖੇ ਗ਼ੈਰ-ਸਮਾਜੀ ਅਨਸਰਾਂ ਵੱਲੋਂ ਗੋਲੀ ਚਲਾਉਣ ਨਾਲ ਪੰਜਾਬ ਪੁਲੀਸ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮੁਲਜ਼ਮਾਂ ਖਿਲਾਫ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਟੀਮ ਏ.ਐੱਸ.ਆਈ. ਸਤਨਾਮ...
ਬੀਤੀ ਰਾਤ ਸ਼ਹਿਰ ਦੇ ਮੁਹੱਲਾ ਮੁਰਾਦਪੁਰ ਵਿਖੇ ਗ਼ੈਰ-ਸਮਾਜੀ ਅਨਸਰਾਂ ਵੱਲੋਂ ਗੋਲੀ ਚਲਾਉਣ ਨਾਲ ਪੰਜਾਬ ਪੁਲੀਸ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮੁਲਜ਼ਮਾਂ ਖਿਲਾਫ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਪੁਲੀਸ ਟੀਮ ਏ.ਐੱਸ.ਆਈ. ਸਤਨਾਮ ਸਿੰਘ ਦੀ ਅਗਵਾਈ ਵਿੱਚ ਮੁਰਾਦਪੁਰ ਮੁਹੱਲੇ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਗਈ ਹੋਈ ਸੀ। ਉੱਥੇ ਪੁਲੀਸ ਪਾਰਟੀ ਨੂੰ ਕਸ਼ਮੀਰ ਸਿੰਘ ਉਰਫ਼ ਸੰਨੀ ਉਰਫ਼ ਪੂੰਗੀ ਅਤੇ ਕਾਲੀ ਵਾਸੀ ਮੁਰਾਦਪੁਰ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਵਿਅਕਤੀ ਆਉਂਦੇ ਦਿਖਾਈ ਦਿੱਤੇ। ਜਦੋਂ ਪੁਲੀਸ ਪਾਰਟੀ ਨੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਕਸ਼ਮੀਰ ਸਿੰਘ ਪੂੰਗੀ ਨੇ ਆਪਣੇ ਪਿਸਤੌਲ ਨਾਲ ਪੁਲੀਸ ਪਾਰਟੀ ਉੱਪਰ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸਿਪਾਹੀ ਭੁਪਿੰਦਰ ਸਿੰਘ ਦੇ ਮੂੰਹ 'ਤੇ ਲੱਗੀ।
ਪੁਲੀਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮਾਂ ਵੱਲ ਗੋਲੀਆਂ ਚਲਾਈਆਂ, ਪਰ ਮੁਲਜ਼ਮ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਇਸ ਦੌਰਾਨ ਇੱਕ 3 ਸਾਲ ਦੀ ਲੜਕੀ ਪੂਜਾ ਵੀ ਜ਼ਖ਼ਮੀ ਹੋ ਗਈ। ਪੁਲੀਸ ਨੇ ਮੌਕੇ ਤੋਂ 10 ਖ਼ਾਲੀ ਖੋਲ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਿਪਾਹੀ ਭੁਪਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਕੇਸ ਏ.ਐੱਸ.ਆਈ. ਸਤਨਾਮ ਸਿੰਘ ਦੇ ਬਿਆਨਾਂ 'ਤੇ ਬੀ.ਐੱਨ.ਐੱਸ. (BNS) ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ।

