DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tarn Taran: ਹੈਰੋਇਨ ਤੇ ਡਰੱਗ ਮਨੀ ਸਮੇਤ 3 ਮੁਲਜ਼ਮ ਗ੍ਰਿਫਤਾਰ;ਬੱਬਰ ਖਾਲਸਾ ਤੇ ISI ਸਮਰਥਿਤ ਮਾਡਿਊਲ ਦਾ ਪਰਦਾਫਾਸ਼

ਥਾਣਾ ਝਬਾਲ, ਸਰਾਏ ਅਮਾਨਤ ਖਾਂ ਅਤੇ ਪੱਟੀ ਸਦਰ ਦੀ ਪੁਲੀਸ ਨੇ ਆਪੋ-ਆਪਣੇ ਇਲਾਕਿਆਂ ਅੰਦਰ ਬੀਤੇ ਕਲ ਕਾਰਵਾਈ ਕਰਦਿਆਂ 759 ਗ੍ਰਾਮ ਹੈਰੋਇਨ ਬਰਾਮਦ ਕੀਤੀ। ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਥਾਣਾ ਪੱਟੀ ਸਦਰ ਦੇ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਥਾਣਾ ਝਬਾਲ, ਸਰਾਏ ਅਮਾਨਤ ਖਾਂ ਅਤੇ ਪੱਟੀ ਸਦਰ ਦੀ ਪੁਲੀਸ ਨੇ ਆਪੋ-ਆਪਣੇ ਇਲਾਕਿਆਂ ਅੰਦਰ ਬੀਤੇ ਕਲ ਕਾਰਵਾਈ ਕਰਦਿਆਂ 759 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਥਾਣਾ ਪੱਟੀ ਸਦਰ ਦੇ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਬਰਨਾਲਾ ਦੀ ਦਾਣਾ ਮੰਡੀ ਨੇੜਿਓਂ ਇਕ ਜਣੇ ਨੂੰ 150 ਗ੍ਰਾਮ ਹੈਰੋਇਨ, 1400 ਰੁਪਏ ਦੀ ਡਰੱਗ ਮਨੀ, ਇੱਕ ਖਿਡੌਣਾ ਏਅਰ ਪਿਸਟਲ ਅਤੇ ਚਾਰ ਮੋਬਾਈਲ ਬਰਾਮਦ ਕੀਤੇ ਗਏ। ਮੁਲਜ਼ਮ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਭੱਗੂਪੁਰ ਦੇ ਤੌਰ ’ਤੇ ਕੀਤੀ ਗਈ ਹੈ। ਇਸ ਸਬੰਧੀ ਐਨਡੀਪੀਐਸ ਐਕਟ ਤੋਂ ਇਲਾਵਾ ਅਸਲਾ ਐਕਟ ਦੀ ਦਫਾ 28, 54, 59 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ।

Advertisement

ਇਸ ਤੋਂ ਇਲਾਵਾ ਥਾਣਾ ਝਬਾਲ ਦੀ ਪੁਲੀਸ ਨੇ ਪੰਜਵੜ ਖੁਰਦ ਨੇੜਿਓਂ ਮਾਲੂਵਾਲ ਸੰਤਾਂ ਦੇ ਵਾਸੀ ਮਲਕੀਤ ਸਿੰਘ ਉਰਫ ਮੀਤ ਅਤੇ ਪੰਜਵੜ ਖੁਰਦ ਦੇ ਵਾਸੀ ਮਹਿਤਾਬ ਸਿੰਘ ਕੋਲੋਂ 112 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

Advertisement

ਇੱਕ ਹੋਰ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਵੱਲੋਂ ਗਹਿਰੀ ਪਿੰਡ ਦੇ ਖੇਤਾਂ ਵਿੱਚੋਂ 513 ਗਰਾਮ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ ਇਸ ਵਿੱਚ 16 ਗ੍ਰਾਮ ਪੈਕਿੰਗ ਮਟੀਰੀਅਲ ਵੀ ਸ਼ਾਮਿਲ ਹੈ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।

Advertisement
×