DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ TMC ਸੰਸਦ ਮੈਂਬਰ ਵੱਲੋਂ ਸਿਰ ਨੰਗਾ ਰੱਖ ਕੇ ‘ਮੂਲ ਮੰਤਰ’ ਦਾ ਜਾਪ ਕਰਨ 'ਤੇ ਇਤਰਾਜ਼ ਜਤਾਇਆ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਪੱਛਮੀ ਬੰਗਾਲ ਦੀ ਟੀ ਐੱਮ ਸੀ  ਸੰਸਦ ਮੈਂਬਰ ਸਯੋਨੀ ਘੋਸ਼ ਨਾਲ ਜੁੜੀ ਇੱਕ ਕਥਿਤ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਨੇ ਕਥਿਤ ਤੌਰ 'ਤੇ ਹਾਲ ਹੀ ਵਿੱਚ ਇੱਕ...

  • fb
  • twitter
  • whatsapp
  • whatsapp
Advertisement

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਪੱਛਮੀ ਬੰਗਾਲ ਦੀ ਟੀ ਐੱਮ ਸੀ  ਸੰਸਦ ਮੈਂਬਰ ਸਯੋਨੀ ਘੋਸ਼ ਨਾਲ ਜੁੜੀ ਇੱਕ ਕਥਿਤ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਨੇ ਕਥਿਤ ਤੌਰ 'ਤੇ ਹਾਲ ਹੀ ਵਿੱਚ ਇੱਕ ਚੋਣ ਰੈਲੀ ਦੌਰਾਨ ਸਿਰ ਨੰਗਾ ਰੱਖ ਕੇ ‘ਮੂਲ ਮੰਤਰ’ ਦਾ ਜਾਪ ਕੀਤਾ ਸੀ।

ਇੱਕ ਪੱਤਰ ਰਾਹੀਂ ਜਥੇਦਾਰ ਨੇ ਸੰਸਦ ਮੈਂਬਰ ਨੂੰ ਸਿੱਖ ਧਾਰਮਿਕ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

Advertisement

ਉਨ੍ਹਾਂ ਕਿਹਾ ਕਿ ਭਾਵੇਂ ਗੁਰਬਾਣੀ ਦਾ ਸਤਿਕਾਰ ਕਰਨਾ ਸ਼ਲਾਘਾਯੋਗ ਹੈ, ਪਰ ਇਸ ਦੇ ਜਾਪ ਦੌਰਾਨ ਸਿਰ ਢੱਕਣ ਸਮੇਤ ਸਿੱਖ ਮਰਿਅਦਾ ਦੀ ਪਾਲਣਾ ਕਰਨੀ ਲਾਜ਼ਮੀ ਹੈ।

Advertisement

ਉਨ੍ਹਾਂ ਨੇ ਸੰਸਦ ਮੈਂਬਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਜ਼ਿਕਰਯੋਗ ਹੈ ਕਿ ਸਯੋਨੀ ਘੋਸ਼ ਮੌਜੂਦਾ ਸਮੇਂ ਪੱਛਮੀ ਬੰਗਾਲ ਦੀ ਜਾਦਵਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਇਸ ਤੋਂ ਪਹਿਲਾਂ ਉਹ ਤ੍ਰਿਣਮੂਲ ਯੁਵਾ ਕਾਂਗਰਸ ਦੀ ਪ੍ਰਧਾਨ ਵੀ ਰਹਿ ਚੁੱਕੇ ਹਨ। ਸਿਆਸਤ ਵਿੱਚ ਪੈਰ ਰੱਖਣ ਤੋਂ ਪਹਿਲਾਂ ਉਹ ਬੰਗਾਲੀ ਸਿਨੇਮਾ ਅਤੇ ਟੈਲੀਵਿਜ਼ਨ ਦੀ ਇੱਕ ਜਾਣੀ-ਪਛਾਣੀ ਅਦਾਕਾਰਾ ਸਨ।

Advertisement
×