DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ਼ੈਰ-ਮਿਆਰੀ ਚੌਲਾਂ ਦਾ ਮਾਮਲਾ: ਸੀ ਬੀ ਆਈ ਅਦਾਲਤ ਨੇ ਸਜ਼ਾ ਸੁਣਾਈ

ਕਰਮਜੀਤ ਸਿੰਘ ਚਿੱਲਾ ਇਥੋਂ ਦੀ ਸੀ ਬੀ ਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 2004-05 ਵਿੱਚ ਫ਼ਰੀਦਕੋਟ ਅਤੇ ਮੋਗਾ ਡਿਪੂ ਵਿੱਚ ਚੌਲਾਂ ਦੀਆਂ ਗ਼ੈਰਮਿਆਰੀ ਖੇਪਾਂ ਸਵੀਕਾਰ ਕਰਨ ਦੇ ਦੋਸ਼ ਹੇਠ ਦੋਵਾਂ ਡਿਪੂਆਂ ਦੇ ਵੱਖ-ਵੱਖ ਕਰਮਚਾਰੀਆਂ ਅਤੇ ਦੋ ਪ੍ਰਾਈਵੇਟ...

  • fb
  • twitter
  • whatsapp
  • whatsapp
Advertisement

ਕਰਮਜੀਤ ਸਿੰਘ ਚਿੱਲਾ

ਇਥੋਂ ਦੀ ਸੀ ਬੀ ਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 2004-05 ਵਿੱਚ ਫ਼ਰੀਦਕੋਟ ਅਤੇ ਮੋਗਾ ਡਿਪੂ ਵਿੱਚ ਚੌਲਾਂ ਦੀਆਂ ਗ਼ੈਰਮਿਆਰੀ ਖੇਪਾਂ ਸਵੀਕਾਰ ਕਰਨ ਦੇ ਦੋਸ਼ ਹੇਠ ਦੋਵਾਂ ਡਿਪੂਆਂ ਦੇ ਵੱਖ-ਵੱਖ ਕਰਮਚਾਰੀਆਂ ਅਤੇ ਦੋ ਪ੍ਰਾਈਵੇਟ ਚੌਲ ਮਿੱਲਾਂ ਦੇ ਭਾਈਵਾਲਾਂ ਨੂੰ ਕੈਦ ਦੀ ਸਜ਼ਾ ਸੁਣਾਈ ਹੈ।

Advertisement

ਪ੍ਰਾਪਤ ਜਾਣਕਾਰੀ ਮੁਤਾਬਕ ਚੌਲਾਂ ਦੀਆਂ ਖੇਪਾਂ ‘ਏ’ ਗਰੇਡ ਤਹਿਤ ਦਰਸਾਈਆਂ ਗਈਆਂ ਸਨ ਪਰ ਇਹ ਕਈ ਸੂਬਿਆਂ ਨੇ ਵਾਪਸ ਭੇਜੀਆਂ ਸਨ। ਚੌਲਾਂ ਦੇ 46 ਨਮੂਨੇ ਲਏ ਸਨ ਜੋ ਮਾਪਦੰਡਾਂ ਤੇ ਖਰ੍ਹੇ ਨਹੀਂ ਉਤਰੇ। ਨੌਂ ਨਮੂਨੇ ਮਨੁੱਖੀ ਖ਼ਪਤ ਲਈ ਵੀ ਅਯੋਗ ਠਹਿਰਾਏ ਗਏ ਸਨ। ਸੀ ਬੀ ਆਈ ਨੇ 2006 ਵਿੱਚ ਇਸ ਸਬੰਧੀ ਐੱਫ ਆਈ ਆਰ ਦਰਜ ਕੀਤੀ ਸੀ। ਐੱਫ ਸੀ ਆਈ ਦੇ ਮੋਗਾ ਡਿਪੂ ਦੇ ਤਤਕਾਲੀ ਤਕਨੀਕੀ ਸਹਾਇਕਾਂ ਰਾਜ ਕੁਮਾਰ, ਆਰ ਸੀ ਪੁਰੀ, ਗੁਲਾਬ ਸਿੰਘ, ਪਿਤੰਬਰ ਸਿੰਘ, ਜੀ ਪੀ ਐੱਸ ਕਾਲੜਾ, ਏ ਐੱਮ ਗਿਆਨ ਸਿੰਘ, ਡੀ ਕੇ ਸ਼ਰਮਾ ਨੂੰ ਦੋ ਧਾਰਾਵਾਂ ਤਹਿਤ ਤਿੰਨ-ਤਿੰਨ ਸਾਲਾਂ ਦੀ ਕੈਦ, ਇੱਕ ਧਾਰਾ ਤਹਿਤ ਇੱਕ-ਇੱਕ ਸਾਲ ਦੀ ਕੈਦ ਅਤੇ ਕੁੱਲ 30-30 ਹਜ਼ਾਰ ਜ਼ੁਰਮਾਨਾ ਕੀਤਾ ਗਿਆ ਹੈ। ਮੋਗਾ ਡਿਪੂ ਦੇ ਗੁਰਚੈਨ ਸਿੰਘ ਅਤੇ ਸੰਤੋਖ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫ਼ਰੀਦਕੋਟ ਡਿਪੂ ਦੇ ਤਤਕਾਲੀ ਡਿਪਟੀ ਮੈਨੇਜਰ ਆਜ਼ਾਦ ਸਿੰਘ, ਤਤਕਾਲੀ ਜ਼ਿਲ੍ਹਾ ਮੈਨੇਜਰ ਰਾਜੇਸ਼ ਰੰਜਨ ਨੂੰ ਦੋ ਧਾਰਾਵਾਂ ਤਹਿਤ ਤਿੰਨ-ਤਿੰਨ ਸਾਲ ਅਤੇ ਇੱਕ ਧਾਰਾ ਤਹਿਤ ਇੱਕ-ਇੱਕ ਸਾਲ ਦੀ ਸਜ਼ਾ ਅਤੇ ਤੀਹ ਹਜ਼ਾਰ ਜ਼ੁਰਮਾਨਾ ਕੀਤਾ ਗਿਆ। ਪ੍ਰਾਈਵੇਟ ਮਿੱਲਰਜ਼ ਦੇ ਭਾਈਵਾਲ ਗੋਵਿੰਦਰ ਸਿੰਘ ਅਤੇ ਪ੍ਰਦੀਪ ਬਾਂਸਲ ਨੂੰ ਤਿੰਨ ਸਾਲ ਦੀ ਕੈਦ ਅਤੇ ਤੀਹ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ। ਪ੍ਰਾਈਵੇਟ ਮਿੱਲਰਜ਼ ਕਮਲਾ ਅਗਰਵਾਲ, ਸੁਮੀਤ ਗਰਗ, ਵਨੀਤ ਕੁਮਾਰ ਨੂੰ ਦੋਸ਼ਾਂ ਤੋਂ ਬਰੀ ਕੀਤਾ ਗਿਆ।

Advertisement

Advertisement
×