DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਕਥਾਕਾਰ ਮਿਲਣੀ-2’ ਯਾਦਗਾਰੀ ਹੋ ਨਿਬੜੀ

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦ ਨੂੰ ਸਮਰਪਿਤ ਸੀ ਸਮਾਗਮ

  • fb
  • twitter
  • whatsapp
  • whatsapp
featured-img featured-img
ਕਹਾਣੀਕਾਰ ਪਰਮਜੀਤ ਸਿੰਘ ਮਾਨ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।
Advertisement

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦ ਨੂੰ ਸਮਰਪਿਤ ਇੱਥੇ ਪੰਜਾਬੀ ਭਵਨ ਵਿੱਚ ਕਰਵਾਈ ‘ਕਥਾਕਾਰ ਮਿਲਣੀ- 2’ ਯਾਦਗਾਰੀ ਹੋ ਨਿਬੜੀ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਮੁੱਖ ਪ੍ਰਬੰਧਕ ਅਲਫ਼ਾਜ਼ ਤੋਂ ਇਲਾਵਾ ਹੋਰ ਅਹੁਦੇਦਾਰਾਂ ਤੇ ਮਹਿਮਾਨਾਂ ਵੱਲੋਂ ਬੂਟਾ ਲਾਉਣ ਨਾਲ ਹੋਈ। ਇਸ ਦੌਰਾਨ ਕਹਾਣੀਕਾਰ ਕੇ ਐੱਲ ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਉਪਰੰਤ ਆਲੋਚਕ ਅਤੇ ਅਨੁਵਾਦਕ ਡਾ. ਜਸਵਿੰਦਰ ਕੌਰ ਬਿੰਦਰਾ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਜਦਕਿ ਖ਼ਾਲਸਾ ਕਾਲਜ ਮੁਕਤਸਰ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਨੇ ‘ਕਥਾਕਾਰ ਮਿਲਣੀ’ ਦੇ ਉਦੇਸ਼ ਅਤੇ ਸਾਹਿਤਕ ਮਹੱਤਤਾ ਬਾਰੇ ਦੱਸਿਆ।

ਪਹਿਲੇ ਸੈਸ਼ਨ ਦੀ ਅਗਵਾਈ ਪ੍ਰੋਗਰਾਮ ਦੀ ਸਹਿ-ਕਨਵੀਨਰ ਡਾ. ਕਮਲਜੀਤ ਕੌਰ ਬਾਂਗਾ ਨੇ ਕੀਤੀ। ਉਨ੍ਹਾਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ. ਪਰਮਜੀਤ ਅਤੇ ਡਾ. ਜੇ ਬੀ ਸੇਖੋਂ ਨੂੰ ਪੰਜਾਬੀ ਕਹਾਣੀ ਨਾਲ ਸਬੰਧਤ ਪਰਚੇ ਪੇਸ਼ ਕਰਨ ਲਈ ਸੱਦਾ ਦਿੱਤਾ। ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ, ਪ੍ਰੋਗਰਾਮ ਕਨਵੀਨਰ ਐੱਚ ਐੱਸ ਡਿੰਪਲ, ਡਾ. ਦੀਪਤੀ ਬਬੂਟਾ ਅਤੇ ਡਾ. ਸੁਖਪਾਲ ਥਿੰਦ ਨੇ ਇਤਿਹਾਸ, ਕਥਾ-ਵਿਧਾ ਤੇ ਸਮਕਾਲੀ ਕਹਾਣੀ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਸਾਂਝੇ ਕੀਤੇ। ਦੂਜੇ ਸੈਸ਼ਨ ਦੀ ਸ਼ੁਰੂਆਤ ਇਸ ਸਾਲ ਦੀ ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ।

Advertisement

ਦੋ ਲੇਖਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ

Advertisement

ਪੰਜਾਬੀ ਕਥਾ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾਉਣ ਵਾਲੇ ਕਹਾਣੀਕਾਰ ਅਤਰਜੀਤ ਸਿੰਘ ਬਠਿੰਡਾ ਅਤੇ ਸਮੁੰਦਰਨਾਮਾ ਦੇ ਲੇਖਕ ਪਰਮਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਸਾਹਿਤਕ ਸੇਵਾ ਲਈ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

Advertisement
×