DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਚੌਕ ’ਚ ਮੁੜ ਸਥਾਪਤ

ਸਾਬਕਾ ਫ਼ੌਜੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸੰਘਰਸ਼ ਨੂੰ ਬੂਰ ਪਿਆ

  • fb
  • twitter
  • whatsapp
  • whatsapp
featured-img featured-img
ਭਾਰਤ ਨਗਰ ਚੌਕ ਵਿੱਚ ਰੱਖਿਆ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਯੁੱਧ ਵਿੱਚ ਜਿੱਤਿਆ ਟੈਂਕ। -ਫੋਟੋ: ਹਿਮਾਂਸ਼ੂ
Advertisement

ਸਤਵਿੰਦਰ ਬਸਰਾ

ਭਾਰਤ-ਪਾਕਿਸਤਾਨ ਵਿਚਕਾਰ 1965 ਵਿੱਚ ਹੋਈ ਜੰਗ ਦੇ ਨਾਇਕ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਜਿਸ ਬੁੱਤ ਅਤੇ ਟੈਂਕ ਨੂੰ ਕਈ ਸਾਲ ਪਹਿਲਾਂ ਭਾਰਤ ਨਗਰ ਚੌਕ ਤੋਂ ਚੁੱਕ ਕੇ ਹੋਰ ਥਾਂ ਲਾਇਆ ਗਿਆ ਸੀ, ਬੀਤੀ ਦੇਰ ਰਾਤ ਦੁਬਾਰਾ ਭਾਰਤ ਨਗਰ ਚੌਕ ’ਤੇ ਪਹੁੰਚਾ ਦਿੱਤਾ ਗਿਆ ਹੈ। ਬੁੱਤ ਅਤੇ ਟੈਂਕ ਦੀ ਵਾਪਸੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਾਬਕਾ ਫ਼ੌਜੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Advertisement

ਭਾਰਤ ਨਗਰ ਚੌਕ ’ਤੇ ਫਲਾਈਓਵਰ ਬਣਾਉਣ ਦੇ ਨਾਂ ’ਤੇ 1995 ਵਿੱਚ ਸ਼ਹੀਦ ਦੇ ਬੁੱਤ ਅਤੇ ਯੁੱਧ ਵਿੱਚ ਜਿੱਤੇ ਟੈਂਕ ਨੂੰ ਇੱਥੋਂ ਚੁੱਕ ਕੇ ਸਰਕਾਰੀ ਕਾਲਜ ਲੜਕੀਆਂ ਦੇ ਅੱਗੇ ਬਣੇ ਪਾਰਕ ਵਿੱਚ ਲਗਾ ਦਿੱਤਾ ਗਿਆ ਸੀ। ਕੁੱਝ ਸਾਲਾਂ ਬਾਅਦ ਸ਼ਹੀਦ ਦਾ ਬੁੱਤ ਅਤੇ ਟੈਂਕ ਇੱਥੋਂ ਚੁੱਕ ਕੇ ਰੋਜ਼ ਗਾਰਡਨ ਨੇੜੇ ਲਗਾ ਦਿੱਤਾ ਗਿਆ ਸੀ। ਕੁੱਝ ਮਹੀਨੇ ਪਹਿਲਾਂ ਜਦੋਂ ਭਾਰਤ ਨਗਰ ਚੌਕ ਵਿੱਚ ਸਾਈਕਲ ਦਾ ਮਾਡਲ ਖੜ੍ਹਾ ਕੀਤਾ ਤਾਂ ਸਥਾਨਕ ਲੋਕਾਂ, ਸਾਬਕਾ ਸੈਨਿਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ ਅਤੇ ਸਾਈਕਲ ਦੇ ਮਾਡਲ ਦੀ ਥਾਂ ਸ਼ਹੀਦ ਦਾ ਬੁੱਤ ਅਤੇ ਟੈਂਕ ਦੁਬਾਰਾ ਭਾਰਤ ਨਗਰ ਚੌਕ ਵਿੱਚ ਸਥਾਪਤ ਕਰਨ ਦੀ ਮੰਗ ਕੀਤੀ। ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਸੋਮਵਾਰ ਦੇਰ ਰਾਤ ਨੂੰ ਸ਼ਹੀਦ ਦਾ ਬੁੱਤ ਅਤੇ ਟੈਂਕ, ਰੋਜ਼ ਗਾਰਡਨ ਤੋਂ ਚੁੱਕ ਕੇ ਭਾਰਤ ਨਗਰ ਚੌਕ ਵਿੱਚ ਲਿਆ ਕੇ ਰੱਖ ਦਿੱਤਾ ਗਿਆ। ਸਵੇਰ ਸਮੇਂ ਜਦੋਂ ਲੋਕਾਂ, ਸਾਬਕਾ ਫ਼ੌਜੀਆਂ ਅਤੇ ਸਮਾਜ ਸੇਵੀਆਂ ਨੂੰ ਸ਼ਹੀਦ ਦਾ ਬੁੱਤ ਅਤੇ ਟੈਕ ਭਾਰਤ ਨਗਰ ਚੌਕ ਵਿੱਚ ਪਿਆ ਦਿਖਾਈ ਦਿੱਤਾ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ।

Advertisement

ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਅਤੇ ਬੁੱਢਾ ਦਰਿਆ ਸਣੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਕੁਲਦੀਪ ਸਿੰਘ ਖਹਿਰਾ, ਡਾ. ਅਮਨਦੀਪ ਸਿੰਘ ਬੈਂਸ, ਕਪਿਲ ਦੇਵ, ਬ੍ਰਿਜ ਭੂਸ਼ਣ ਗੋਇਲ, ਲੈਫਟੀਲੈਂਟ ਕਰਨਲ ਜੇ ਐੱਸ ਗਿੱਲ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ’ਚ ਕਿਹਾ ਕਿ ਸ਼ਹੀਦ ਦੇ ਬੁੱਤ ਅਤੇ ਟੈਂਕ ਦੀ ਮੁੜ ਸਥਾਪਨਾ ਪੂਰੇ ਸਨਮਾਨ ਨਾਲ ਕੀਤੀ ਜਾਵੇ। ਭਾਰਤ ਨਗਰ ਚੌਕ ਦਾ ਅਸਲੀ ਨਾਮ ਦੁਬਾਰਾ ਲਿਖਿਆ ਜਾਵੇ। ਮੌਜੂਦਾ ਸਾਈਨ ਬੋਰਡ ਬਦਲ ਕੇ ਦੁਬਾਰਾ ਲਾਏ ਜਾਣ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿੱਤਾ ਜਾਵੇ। ਦੂਜੇ ਪਾਸੇ, ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਵੀ ਅੱਜ ਚੌਕ ਦਾ ਦੌਰਾ ਕੀਤਾ।

Advertisement
×