ਵਿਧਾਇਕ ਜਲਾਲਪੁਰ ਦਾ ਪੁੱਤਰ ਤੇ ਢਿੱਲੋਂ ਦਾ ਪੋਤਰਾ ਡਾਇਰੈਕਟਰ ਨਿਯੁਕਤ

ਵਿਧਾਇਕ ਜਲਾਲਪੁਰ ਦਾ ਪੁੱਤਰ ਤੇ ਢਿੱਲੋਂ ਦਾ ਪੋਤਰਾ ਡਾਇਰੈਕਟਰ ਨਿਯੁਕਤ

ਗਗਨਦੀਪ ਜਲਾਲਪੁਰ

ਚੰਡੀਗੜ੍ਹ, 30 ਨਵੰਬਰ (ਚਰਨਜੀਤ ਭੁੱਲਰ) 

ਪੰਜਾਬ ਸਰਕਾਰ ਨੇ ਵੀ ਹੁਣ ਕਰੋੜਪਤੀ ਵਿਧਾਇਕਾਂ ਦੇ ਪੁੱਤ-ਪੋਤਰੇ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਹੈ। ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਨੂੰ ਪਾਵਰਕੌਮ ਦਾ ਡਾਇਰੈਕਟਰ (ਪ੍ਰਸ਼ਾਸਨ) ਲਾਇਆ ਗਿਆ ਹੈ ਜਦੋਂਕਿ ਹਲਕਾ ਸਮਰਾਲਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿਲੋਂ ਦੇ ਪੋਤਰੇ ਕਰਨਵੀਰ ਸਿੰਘ ਢਿਲੋਂ ਨੂੰ ਟਰਾਂਸਕੋ ਦਾ ਡਾਇਰੈਕਟਰ (ਪ੍ਰਸ਼ਾਸਨ) ਨਿਯੁਕਤ ਕੀਤਾ ਗਿਆ ਹੈ| ਬਿਜਲੀ ਵਿਭਾਗ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਦੋ-ਦੋ ਵਰ੍ਹਿਆਂ ਲਈ ਇਹ ਨਿਯੁਕਤੀ ਕੀਤੀ ਹੈ| ਦਿਲਚਸਪ ਗੱਲ ਹੈ ਕਿ ਡਾਇਰੈਕਟਰ ਦੇ ਅਹੁਦੇ ਦੋ ਠੇਕੇਦਾਰਾਂ ਦੇ ਘਰਾਂ ‘ਚ ਮਿਲੇ ਹਨ| ਵਿਧਾਇਕ ਜਲਾਲਪੁਰ ਪਹਿਲਾਂ ਸਿਵਲ ਦੀ ਠੇਕੇਦਾਰੀ ਕਰਦੇ ਰਹੇ ਹਨ ਜਦਕਿ ਵਿਧਾਇਕ ਅਮਰੀਕ ਸਿੰਘ ਢਿੱਲੋਂ ਸ਼ਰਾਬ ਦੇ ਕਾਰੋਬਾਰੀ ਹਨ| ਵਿਧਾਇਕ ਜਲਾਲਪੁਰ ਦੇ ਪਰਿਵਾਰ ਕੋਲ 3.97 ਕਰੋੜ ਦੀ ਸੰਪਤੀ ਹੈ ਤੇ ਵਿਧਾਇਕ ਢਿੱਲੋਂ ਦੇ ਪਰਿਵਾਰ ਕੋਲ 17.22 ਕਰੋੜ ਦੀ ਸੰਪਤੀ ਹੈ ਜਿਸ ‘ਚ 30 ਲੱਖ ਦੇ ਗਹਿਣੇ ਵੀ ਸ਼ਾਮਲ ਹਨ| ਕਰਨਵੀਰ ਢਿੱਲੋਂ ਪਹਿਲਾਂ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਹਨ ਜਦੋਂ ਕਿ ਗਗਨਦੀਪ ਜਲਾਲਪੁਰ ਇਸ ਵੇਲੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਮੈਂਬਰ ਹਨ| ਚੇਤੇ ਰਹੇ ਕਿ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਧਾਇਕਾਂ ਦੇ ਪਰਿਵਾਰ ਨਿਵਾਜੇ ਸਨ| ਪੰਜਾਬ ਸਰਕਾਰ ਨੇ ਅਮਰਿੰਦਰ ਪਰਿਵਾਰ ਦੇ ਨੇੜਲੇ ਡਾਇਰੈਕਟਰ (ਪ੍ਰਸ਼ਾਸਨ) ਸ੍ਰੀ ਆਰ.ਪੀ.ਪਾਂਡਵ ਨੂੰ ਅਹੁਦੇ ਤੋਂ ਉਤਾਰ ਕੇ ਵਿਧਾਇਕ ਜਲਾਲਪੁਰ ਦੇ ਲੜਕੇ ਨੂੰ ਲਾਇਆ ਹੈ| ਅਮਰਿੰਦਰ ਸਰਕਾਰ ਨੇ ਸ੍ਰੀ ਪਾਂਡਵ ਨੂੰ ਅਪਰੈਲ 2017 ਵਿਚ ਡਾਇਰੈਕਟਰ ਲਾਇਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਵਿਚ ਮੁੜ ਤਿੰਨ ਸਾਲ ਦਾ ਵਾਧਾ ਕਰ ਦਿੱਤਾ ਸੀ| ਪਾਂਡਵ ਦਾ ਅਪਰੈਲ 2022 ਤੱਕ ਦਾ ਸਮਾਂ ਹਾਲੇ ਪਿਆ ਸੀ| ਸਮਝਿਆ ਜਾ ਰਿਹਾ ਹੈ ਕਿ ਸਰਕਾਰ ਨੇ ਅਮਰਿੰਦਰ ਨੂੰ ਝਟਕਾ ਦੇਣ ਲਈ ਇਹ ਕਦਮ ਚੁੱਕਿਆ ਹੈ| ਵਿਰੋਧੀ ਆਖਦੇ ਹਨ ਕਿ ਚੰਨੀ ਸਰਕਾਰ ਅਗਾਮੀ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਨੂੰ ਖ਼ੁਸ਼ ਕਰਨ ਦਾ ਯਤਨ ਕਰ ਰਹੀ ਹੈ| ਪਹਿਲਾਂ ਕੈਬਨਿਟ ਵਜ਼ੀਰ ਰਜ਼ੀਆ ਸੁਲਤਾਨਾ ਦੀ ਨੂੰਹ ਨੂੰ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ|

ਕਰਨਵੀਰ ਸਿੰਘ ਢਿਲੋਂ

ਸਾਲਾਨਾ 86.88 ਲੱਖ ਦਾ ਪਵੇਗਾ ਵਿੱਤੀ ਬੋਝ

ਵੇਰਵਿਆਂ ਅਨੁਸਾਰ ਬਿਜਲੀ ਵਿਭਾਗ ਨੂੰ ਇੱਕ ਡਾਇਰੈਕਟਰ ਮੁੱਢਲੇ ਪੜਾਅ ’ਤੇ ਪ੍ਰਤੀ ਮਹੀਨਾ 3.62  ਲੱਖ ਰੁਪਏ ਵਿਚ ਪਏਗਾ ਜਿਸ ਵਿਚ ਤਨਖ਼ਾਹ, ਰਿਹਾਇਸ਼, ਗੱਡੀ ਤੇ ਡਰਾਈਵਰ ਦਾ ਖਰਚਾ ਸ਼ਾਮਲ ਹੈ| ਸਾਲਾਨਾ ਵਿੱਤੀ ਬੋਝ 43.44 ਲੱਖ ਰੁਪਏ ਬਣੇਗਾ ਅਤੇ ਹਰ ਵਰ੍ਹੇ ਤਨਖ਼ਾਹ ‘ਚ ਵਾਧਾ ਹੁੰਦਾ ਰਹੇਗਾ | ਦੋਵਾਂ ਡਾਇਰੈਕਟਰਾਂ ਦਾ ਸਾਲਾਨਾ 86.88 ਲੱਖ ਦਾ ਭਾਰ ਪਵੇਗਾ| 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All