ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ਮੁਲਜ਼ਮ ਫ਼ਰਾਰ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਜੋਗਿੰਦਰ ਪਾਲ ਅਤੇ ਪਰਮਜੀਤ ਕੌਰ ਦੀ ਫਾਈਲ ਫੋਟੋ।

ਸੁਭਾਸ਼ ਜੋਸ਼ੀ/ਗੁਰਦੇਵ ਸਿੰਘ ਗਹੂੰਣ
ਬਲਾਚੌਰ, 30 ਅਕਤੂਬਰ

ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਬੁਰਜ ਬੇਟ ਦੇ ਨੌਜਵਾਨ ਨੇ ਵੀਰਵਾਰ ਦੇਰ ਰਾਤ ਆਪਣੇ ਪਿਤਾ ਅਤੇ ਮਤਰੇਈ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮੁਲਜ਼ਮ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ਼ ਹਰੀਸ਼ ਰਾਣਾ ਵਜੋਂ ਦੱਸੀ ਗਈ ਹੈ, ਨੇ ਆਪਣੀ ਮਤਰੇਈ ਮਾਂ ਦਾ ਇਕ ਹੱਥ ਵੀ ਬਾਂਹ ਨਾਲੋਂ ਵੱਖ ਕਰ ਦਿੱਤਾ। ਕਤਲ ਮਗਰੋਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮ੍ਰਿਤਕ ਜੋਗਿੰਦਰ ਪਾਲ ਦੇ ਭਰਾ ਜੰਗ ਬਹਾਦਰ ਵਲੋਂ ਦਿੱਤੇ ਬਿਆਨਾਂ ’ਤੇ ਹਰਦੀਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈ। 

ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਕ ਜੋਗਿੰਦਰ ਪਾਲ ਉਰਫ ਕਿੰਗ ਅਰਸਾ ਚਾਰ ਦਹਾਕੇ ਪਹਿਲਾਂ ਲਿਬਨਾਨ ਗਿਆ ਸੀ, ਜਿੱਥੇ ਉਸ ਨੇ ਸ੍ਰੀਲੰਕਾ ਦੀ ਮੂਲ ਨਿਵਾਸੀ ਕਾਮਨੀ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਊਸ ਦੀ ਇਕ ਲੜਕੀ ਦੀਪਾ (ਜੋ ਸ਼ਾਦੀਸੁਦਾ ਹੈ) ਅਤੇ ਦੋ ਛੋਟੇ ਲੜਕੇ ਦਲਜੀਤ ਸਿੰਘ ਮਨੂੰ ਅਤੇ ਹਰਦੀਪ ਸਿੰਘ ਉਰਫ ਹਰੀਸ਼ ਹਨ। ਜੋਗਿੰਦਰ ਸਿੰਘ ਦਾ ਕਾਮਨੀ ਨਾਲ ਤਲਾਕ ਹੋ ਗਿਆ ਤੇ ਮਗਰੋਂ ਉਸ ਦਾ ਭਾਦਸੋਂ ਨੇੜਲੇ ਪਿੰਡ ਗੋਬਿੰਦਪੁਰਾ ਵਾਸੀ ਪਰਮਜੀਤ ਕੌਰ ਨਾਲ ਵਿਆਹ ਹੋ ਗਿਆ। ਇਸ ਦੌਰਾਨ ਹਰਦੀਪ ਸਿੰਘ ਨੂੰ ਕਿਤਿਓਂ ਇਹ ਭਿਣਕ ਲੱਗੀ ਕਿ ਉਸ ਦੀ ਮਤਰੇਈ ਮਾਂ ਗਰਭਵਤੀ ਹੈ। ਉਸ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ 

ਦਰੱਖਤ ਨਾਲ ਲਟਕਦੀ ਲਾਸ਼ ਮਿਲੀ

ਅਜੀਤਵਾਲ (ਗੁਰਪ੍ਰੀਤ ਦੌਧਰ): ਕਸਬੇ  ਵਿੱਚ ਅੱਜ ਦਰੱਖਤ ’ਤੇ ਲਟਕਦੀ ਲਾਸ਼ ਮਿਲੀ ਹੈ। ਬਿਜਲੀ ਮੁਲਾਜ਼ਮਾਂ ਰਾਮ ਸੁੱਖ ਅਤੇ ਬਲਦੇਵ  ਸਿੰਘ ਰੂਬੀ ਨੇ ਬਦਬੂ ਆਉਣ ’ਤੇ ਦੇਖਿਆ ਕਿ 30 ਫੁੱਟ ਉਚਾਈ ’ਤੇ ਦਰੱਖਤ ’ਤੇ ਨਾਮਾਲੂਮ  ਵਿਅਕਤੀ ਦੀ ਲਾਸ਼ ਲਟਕ ਰਹੀ ਹੈ। ਬਿਜਲੀ  ਮੁਲਾਜ਼ਮਾਂ ਵੱਲੋਂ ਤੁਰੰਤ ਥਾਣਾ ਅਜੀਤਵਾਲ ਵਿੱਚ  ਇਤਲਾਹ ਦਿੱਤੀ ਗਈ। ਇਸ ਮਗਰੋਂ ਡੀਐੱਸਪੀ ਲਖਵਿੰਦਰ ਸਿੰਘ, ਐੱਸਐੱਚਓ  ਕਰਮਜੀਤ ਸਿੰਘ ਅਤੇ ਏਐੱਸਆਈ ਬਲਧੀਰ ਸਿੰਘ ਮੌਕੇ ’ਤੇ ਪਹੁੰਚੇ। ਲਾਸ਼ ਮੋਗਾ ਦੇ ਸਿਵਲ  ਹਸਪਤਾਲ ਵਿੱਚ 72 ਘੰਟੇ ਲਈ ਰੱਖੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All